ਸੰਦੌੜ : ਸੰਦੌੜ ਦੇ ਨਜ਼ਦੀਕ ਪਿੰਡ ਕਲਿਆਣ ਵਿਖੇ ਸਰਪੰਚੀ ਦੇ ਉਮੀਦਵਾਰ ਵੀਰਪਾਲ ਕੌਰ ਧਰਮਪਤਨੀ ਸਤਿਗੁਰੂ ਸਿੰਘ ਮੈਂਬਰ ਬਲਾਕ ਸੰਮਤੀ ਵੱਲੋਂ ਘਰ ਘਰ ਜਾ ਕੇ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਜਿਸ ਨੂੰ ਲੋਕਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਮੀਦਵਾਰ ਵੀਰਪਾਲ ਕੌਰ ਦੇ ਪਤੀ ਸਤਿਗੁਰੂ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜਗੀਰ ਸਿੰਘ ਢੀਂਡਸਾ ਨੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਅਤੇ ਸਮਾਜ ਸੇਵੀ ਕੰਮਾਂ ਵਿੱਚ ਲੱਗੇ ਹੋਏ ਸਨ। ਪਿਛਲੇ ਸਮੇਂ ਦੌਰਾਨ ਲੰਬੇ ਚੱਲੇ ਕਿਸਾਨੀ ਮਜ਼ਦੂਰਾਂ ਦੀ ਸੰਘਰਸ਼ ਵਿੱਚ ਵੀ ਉਹਨਾਂ ਦੇ ਪਰਿਵਾਰ ਵੱਲੋਂ ਆਪਣਾ ਪਿੰਡ ਦਾ ਯੋਗਦਾਨ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹ ਪਿੰਡ ਦੀ ਸੇਵਾ ਦੇ ਲਈ ਅਤੇ ਪਿੰਡ ਨੂੰ ਸੋਹਣਾ ਤੇ ਸੁੰਦਰ ਬਣਾਉਣ ਦੇ ਲਈ ਸਰਪੰਚੀ ਦੇ ਮੈਦਾਨ ਵਿੱਚ ਪਿੰਡ ਵਾਲਿਆਂ ਵਲੋਂ ਉਤਾਰੇ ਗਏ ਹਨ। ਉਨ੍ਹਾਂ ਦੇ ਪਤੀ ਸਰਦਾਰ ਸੱਤਗੁਰ ਸਿੰਘ ਢੀਂਡਸਾ ਨੇ ਕਲਿਆਣ ਜਲਵਾਣਾ ਅਤੇ ਪਿੰਡ ਕਸਬਾ ਭਰਾਲ ਦੀ ਬਲਾਕ ਸੰਮਤੀ ਮੈਂਬਰ ਵਲੋ ਰਾਜਨੀਤੀ ਵਿੱਚ ਆਕੇ ਪਿੰਡਾ ਦੀ ਸੇਵਾ ਕਰਨ ਲਈ ਪੰਜ ਸਾਲਾਂ ਦਾ ਮੋਕਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਕਲਿਆਣ ਨੂੰ ਵਿਕਾਸ ਪਾਸੋਂ ਸਰਦਾਰ ਮਨਜੀਤ ਸਿੰਘ ਦੇ ਨਾਲ ਮਿਲ ਕੇ ਇੱਕ ਨੰਬਰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ । ਉਹਨਾਂ ਕਿਹਾ ਕਿ ਜੇਕਰ ਸਾਨੂੰ ਪਿੰਡ ਵਾਸੀ ਸੇਵਾ ਕਰਨ ਦਾ ਮਾਣ ਬਖਸ਼ਣਗੇ ਤਾਂ ਅਸੀਂ ਪਿੰਡ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਾਂਗੇ ਤੇ ਪਿੰਡ ਦੇ ਅਧੂਰੇ ਪਏ ਵਿਕਾਸ ਨੂੰ ਪੂਰਨ ਕਰਨਾ ਸਾਡੀ ਮੁੱਢਲੀ
ਜਿੰਮੇਵਾਰੀ ਹੋਵੇਗੀ। ਉਹਨਾਂ ਕਿਹਾ ਕਿ ਸਾਡੀ ਚੋਣ ਚ' ਪਿੰਡ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਜਿਸ ਕਰਕੇ ਹਮੇਸ਼ਾ ਕਾਰਜਦਾਰ ਰਹਾਗੇ। ਅਖੀਰ ਵਿੱਚ ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 15 ਅਕਤੂਬਰ ਨੂੰ ਚੋਣ ਨਿਸ਼ਾਨ (ਟਰੈਕਟਰ) ਮੈਂਬਰ ਦੀ ਚੌਣ ਲਈ ਤਰਸੇਮ ਸਿੰਘ ਕਲਿਆਣੀ ਨੂੰ ( ਚੌ ਨਿਸ਼ਾਨ ਕਾਰ, ਬਾਂਡ ਨੰਬਰ 2 ਦੇ ) ਤੇ ਆਪਣੀ ਕੀਮਤੀ ਵੋਟ ਪਾਉਣ ਨੂੰ ਪਿੰਡ ਕਲਿਆਣ ਵਾਸੀਆਂ ਨੂੰ ਕਿਹਾ। ਇਸ ਮੌਕੇ ਸਾਬਕਾ ਸਰਪੰਚ, ਮਨਜੀਤ ਸਿੰਘ, ਨਿਸ਼ਾਨ ਸਿੰਘ ਮੱਲ੍ਹੀ, ਸੁਖਦੇਵ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਵਿਕਰਮਜੀਤ ਸਿੰਘ ਪੰਨੂ, ਗੁਰਚਰਨ ਸਿੰਘ, ਤਰਸੇਮ ਸਿੰਘ ਕਲਿਆਣੀ, ਬੱਗੋ, ਹੋਰ ਪਿੰਡ ਵਾਸੀ ਹਾਜ਼ਰ ਕੇਵਲ ਸਿੰਘ ਸਨ।