ਰਾਮਪੁਰਾ ਫੂਲ : ਪਾਥਫਾਇੰਡਰ ਗਲੋਬਲ ਸਕੂਲ ਰਾਮਪੁਰਾ ਫੂਲ ਵਿੱਚ ਪ੍ਰਿੰਸੀਪਲ ਈਸ਼ੂ ਬਾਂਸਲ ਜੀ ਦੀ ਅਗਵਾਈ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਗਰਾਉਂਡ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਤਿਉਹਾਰਾਂ ਦਾ ਮਹੱਤਵ ਸਮਝਾਉਣਾ ਅਤੇ ਰਲ ਮਿਲ ਕੇ ਤਿਉਹਾਰ ਮਨਾਉਣ ਦੀ ਪ੍ਰੇਰਨਾ ਦੇਣਾ ਹੈ। ਰਮਾਇਣ ਦੀਆਂ ਸੰਖੇਪ ਝਾਕੀਆਂ ਪੇਸ਼ ਕਰਨ ਸਕੂਲ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਰਮਾਇਣ ਨੂੰ ਸੰਖੇਪ ਰੂਪ ਵਿੱਚ ਪੇਸ਼ ਕਰਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਤੋਂ ਲੈਕੇ ਬਨਵਾਸ ਤੱਕ ਅਤੇ ਰਾਵਣ ਦੁਆਰਾ ਆਪਣੀ ਭੈਣ ਸਰੂਪਨਖਾ ਦੀ ਬੇ-ਇੱਜ਼ਤੀ ਦਾ ਬਦਲਾ ਲੈਣ ਲਈ ਸ੍ਰੀ ਰਾਮ ਚੰਦਰ ਜੀ ਦੀ ਧਰਮ ਪਤਨੀ ਸੀਤਾ ਦਾ ਅਪਹਰਨ ਕਰ ਲਿਆ ਸੀ। ਰਾਮ ਚੰਦਰ ਜੀ ਨੇ ਲੰਬੇ ਸਮੇਂ ਤੱਕ ਰਾਵਣ ਨਾਲ ਯੁੱਧ ਕੀਤਾ ਅਤੇ ਸ਼ੁਕਲ ਪੱਖ ਦੀ ਦਸਵੀਂ ਨੂੰ ਰਾਵਣ ਨੂੰ ਮਾਰਿਆ ਅਤੇ ਮਾਤਾ ਸੀਤਾ ਨੂੰ ਪ੍ਰਾਪਤ ਕੀਤਾ। ਰਾਮਲੀਲਾ ਵਿੱਚ ਇਹਨਾਂ ਸਾਰੇ ਦ੍ਰਿਸ਼ਾ ਨੂੰ ਸੰਖੇਪ ਰੂਪ ਵਿੱਚ ਝਾਕੀਆਂ ਦੁਆਰਾ ਪੇਸ਼ ਕੀਤਾ। ਸਕੂਲ ਵਿੱਚ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਸਮੇਂ-ਸਮੇਂ ਉੱਤੇ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਸਕੂਲ ਦੇ ਗਰਾਊਂਡ ਵਿਚ ਅਧਿਆਪਕ ਦੁਆਰਾ ਤਿਆਰ ਕੀਤਾ ਗਿਆ ਰਾਵਣ ਦਾ ਪੁਤਲਾ ਲਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਬੱਚਿਆਂ ਨੇ ਰਾਵਣ, ਸ੍ਰੀ ਰਾਮ ਚੰਦਰ ਜੀ ,ਲਛਮਣ ਅਤੇ ਹਨੂੰਮਾਨ ਬਣ ਕੇ ਯੁੱਧ ਦੀਆਂ ਝਾਕੀਆਂ ਪੇਸ਼ ਕੀਤੀਆਂ। ਅੰਤ ਵਿੱਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤੇ ਬੱਚਿਆਂ ਨੂੰ ਦੱਸਿਆ ਕਿ ਰਾਵਣ ਦੇ ਦਸ ਸਿਰ ਦਸ ਬੁਰਾਈਆਂ ਕਾਮ,ਕੋ੍ਧ, ਮੋਹ,ਲੋਭ, ਹੰਕਾਰ, ਦਹੇਜ ਪ੍ਰਥਾ, ਅਨਪੜ੍ਹਤਾ,ਭਰੁਣ ਹੱਤਿਆ, ਨਸ਼ਾਖੋਰੀ,ਭ੍ਰਿਸ਼ਟਾਚਾਰ ਦਾ ਪ੍ਰਤੀਕ ਹਨ। ਦੁਸਹਿਰੇ ਦਾ ਤਿਉਹਾਰ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਬੁਰਾਈ ਦਾ ਤਿਆਗ ਕਰਕੇ ਚੰਗਿਆਈ ਨੂੰ ਅਪਣਾਉਣਾ ਚਾਹੀਦਾ ਹੈ। ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਪ੍ਰਿੰਸੀਪਲ ਈਸ਼ੂ ਬਾਂਸਲ ਅਤੇ ਮਨੈਜਿੰਗ ਡਾਇਰੈਕਟਰ ਜੀ ਨੇ ਸਾਰਿਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।