ਰਾਮਪੁਰਾ ਫੂਲ : ਸਰੂਪਨਖਾਂ ਤੇ ਸੀਤਾ ਹਰਨ ਸ਼ੀਨ ਬਣਿਆ ਖਿੱਚ ਦਾ ਕੇਂਦਰ ਰਾਮਪੁਰਾ ਫੂਲ, ਰਜਨੀਸ਼ ਕਰਕਰਾ : ਨਵ ਭਾਰਤ ਕਲਾ ਮੰਚ ਵੱਲੋ ਕਰਵਾਈ ਜਾ ਰਹੀ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਿਤ ਸ੍ਰੀ ਰਾਮਲੀਲ੍ਹਾ ਦੇ ਸੱਤਵੇਂ ਦਿਨ ਦਾ ਉਦਘਾਟਨ ਬੀ ਜੇ ਪੀ ਦੇ ਮੰਡਲ ਰਾਮਪੁਰਾ ਪ੍ਰਧਾਨ ਦਿਨੇਸ਼ ਗਰਗ ਨੇ ਰੀਬਨ ਕੱਟਕੇ ਕੀਤਾ । ਰਾਮਲੀਲ੍ਹਾ ਦੋਰਾਨ ਗਣਪਤੀ ਬੱਪਾ ਮੋਰਿਆ ਉਤਸ਼ਵ ਮੰਡਲ, ਗਊ ਸੇਵਾ ਪਰਿਵਾਰ ਹਸਪਤਾਲ, ਸ੍ਰੀ ਸਿਆਮ ਪ੍ਰਚਾਰ ਮੰਡਲ, ਮਾਨਵ ਸੇਵਾ ਬਲੱਡ ਡੋਨਰਜ਼ ਸੁਸਾਇਟੀ ਫੂਲ ਟਾਊਨ, ਬਾਬਾ ਇੰਦਰਦਾਸ ਗਊਸ਼ਾਲਾ ਕਮੇਟੀ, ਸ੍ਰੀ ਮਹਾਂਦੇਵ ਕਾਵੜ ਸੰਘ ਰਾਮਬਾਗ ਅਤੇ ਸ੍ਰੀ ਸ਼ਿਵ ਭੋਲੇ ਕਾਵੜ ਸੰਘ ਪੰਚਾਇਤੀ ਧਰਮਸ਼ਾਲਾ ਦੀ ਟੀਮ ਵਿਸ਼ੇਸ ਮਹਿਮਾਨ ਵੱਜੋ ਸਾਮਲ ਹੋਈ ।ਰਾਮਲੀਲ੍ਹਾ ਦੇ ਸੱਤਵੇਂ ਦਿਨ ਸਰੂਪਨਖਾਂ ਤੇ ਸੀਤਾ ਹਰਨ ਸ਼ੀਨ ਵਿਸ਼ੇਸ ਖਿੱਚ ਦਾ ਕੇਂਦਰ ਬਣਿਆ। ਇਸ ਮੋਕੇ ਰਾਮ ਚੰਦਰ ਦੀ ਭੂਮੀਕਾ ਸੰਜੀਵ ਗਰਗ,ਮਾਤਾ ਸੀਤਾ ਦੀ ਭੂਮੀਕਾ ਸਤਪਾਲ ਸਰਮਾਂ , ਲਛਮਣ ਦੀ ਭੂਮੀਕਾ ਹਰਦੀਪ ਸਿੰਘ, ਮਾਰੀਚ ਦੀ ਭੂਮੀਕਾ ਰਾਮਵੀਰ ਤੇ ਜਟਾਊ ਦੀ ਭੂਮੀਕਾ ਸੁਖਮੰਦਰ ਰਾਮਪੁਰਾ ਨੇ ਨਿਭਾਈ। ਕਲਾ ਮੰਚ ਵੱਲੋ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੋਰਾਨ ਸਟੈਜ਼ ਸਕੱਤਰ ਦੀ ਭੂਮੀਕਾ ਭਗਵਾਨ ਦਾਸ ਅਤੇ ਵਿਨੋਦ ਵਰਮਾ ਨੇ ਨਿਭਾਈ।