ਸੁਨਾਮ : ਦੁਰਗਾ ਅਸ਼ਟਮੀ ਦੇ ਮੌਕੇ ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਮੈਡਮ ਕਾਂਤਾ ਪੱਪਾ ਦੀ ਅਗਵਾਈ ਹੇਠ ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਡਮ ਕਾਂਤਾ ਪੱਪਾ ਨੇ ਦੱਸਿਆ ਕਿ ਦੁਰਗਾ ਅਸ਼ਟਮੀ ਅਤੇ ਨਵਰਾਤਰਿਆਂ ਦਾ ਸਨਾਤਨ ਧਰਮ ਵਿੱਚ ਅਹਿਮ ਸਥਾਨ ਹੈ, ਮਾਤਾ ਦੇ ਵੱਖ-ਵੱਖ ਰੂਪਾਂ ਤੇ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਅਸ਼ਟਮੀ ਵਾਲੇ ਦਿਨ ਘਰਾਂ ਵਿੱਚ ਮਾਤਾ ਦੀ ਪੂਜਾ ਕਰ ਕੰਜਕਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਸ਼ਿਵ ਸ਼ਕਤੀ ਵੂਮੈਨ ਕਲੱਬ ਵੱਲੋਂ ਆਯੋਜਿਤ ਕੀਤੇ ਜਾ ਰਹੇ ਧਾਰਮਿਕ ਸਮਾਗਮਾਂ ਵਿੱਚ ਔਰਤਾਂ ਮਿਲਕੇ ਭਜਨਾ ਦੁਆਰਾ ਮਾਤਾ ਦਾ ਸਿਮਰਨ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਅਜੋਕੀ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ। ਇਸ ਮੌਕੇ ਪ੍ਰਿਯਾ ਮਧਾਨ,ਮਾਹੀ ਮਧਾਨ, ਲਲਿਤਾ ਪਾਠਕ,ਸਿਮਰਨ, ਕੁਸਮ, ਸੁਨੀਤਾ, ਨੈਨਾ, ਸੋਨਿਕਾ, ਈਸ਼ਾ,ਤਮੰਨਾ, ਧੀਰਜਾ, ਮਹਿਕ,ਮੀਨਾ, ਮਧੂ, ਸੁਮਨ ,ਸਸ਼ੀ,ਰਾਜ, ਜਾਨਕੀ, ਸੱਤਿਆ ਦੇਵੀ ਆਦਿ ਹਾਜ਼ਰ ਸਨ।