ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ ਦਾ ਸੂਬਾਈ ਡੈਲੀਗੇਟ ਇਜਲਾਸ ਮਿਤੀ 06 ਅਕਤੂਬਰ 2024 ਨੂੰ ਹਿਨਾ ਹਵੇਲੀ ਮਾਲੇਰਕੋਟਲਾ ਵਿੱਚ ਹੋਇਆ ਸੀ। ਜਿਸ ਵਿੱਚ ਸੂਬਾ ਕਮੇਟੀ ਦੇ ਅਹੁਦੇ ਦਾਰਾਂ ਦੀ ਚੋਣ ਹੋਈ ਅਤੇ ਜਿਲਾ ਮਾਲੇਰਕੋਟਲਾ ਦੇ ਸਾਬਕਾ ਜਿਲਾ ਪ੍ਰਧਾਨ ਸ. ਦੀਦਾਰ ਸਿੰਘ ਛੋਕਰ ਦੀ ਬੀਤੇ ਸਾਲਾਂ ਵਿੱਚ ਚੰਗੀ ਕਾਰਗੁਜਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਮੀਤ ਪ੍ਰਧਾਨ ਪੰਜਾਬ ਦੇ ਅਹੁਦੇ ਨਾਲ ਨਵਾਜਿਆ ਗਿਆ। ਜਿਸਦੀ ਖੁਸ਼ੀ ਵਿੱਚ ਅੱਜ ਰੋਜ ਮਾਲੇਰਕੋਟਲਾ ਕਲੱਬ ਵਿੱਚ ਇੱਕ ਮੀਟਿੰਗ/ਟੀ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਿਲਾ ਮਾਲੇਰਕੋਟਲਾ ਦੇ ਸਮੂਹ ਰਿਟਾਇਰਡ, ਮੌਜੂਦਾ ਅਤੇ ਅੰਡਰ ਟਰੇਨਿੰਗ ਪਟਵਾਰੀ ਅਤੇ ਕਾਨੂੰਗੋ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਹੁੰਚੇ ਸਾਰੇ ਸਨਮਾਨਯੋਗ ਰਿਟਾਇਰਡ ਸਾਥੀਆਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਮੌਜੂਦਾ ਪਟਵਾਰੀ ਅਤੇ ਕਾਨੂੰਗੋ ਸਾਥੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਡਿਉਟੀ ਦੋਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਇਕਜੁਟਤਾ ਨਾਲ ਸਾਹਮਣਾ ਕਰਨ ਲਈ ਸ਼ਲਾਘਾ ਕੀਤੀ। ਇਸ ਮੌਕੇ ਪਤਵੰਤਿਆਂ ਦੀ ਹਾਜਰੀ ਵਿੱਚ ਸਾਬਕਾ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਜੀ ਦਾ ਪਿਛਲੇ 4 ਵਰ੍ਹਿਆਂ ਦੌਰਾਨ ਜਮਾਤ ਦੀ ਨੁਮਾਇੰਦਗੀ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮੀਤ ਪ੍ਰਧਾਨ ਪੰਜਾਬ ਦੀਦਾਰ ਸਿੰਘ ਛੋਕਰ ਨੂੰ ਪਹਿਲੀ ਵਾਰੀ ਸੂਬਾ ਕਮੇਟੀ ਦਾ ਮੈਂਬਰ ਬਣਨ ਲਈ ਸੁਭਕਾਮਨਾਵਾਂ ਦਿੱਤੀਆਂ ਗਈਆਂ। ਦੀਦਾਰ ਸਿੰਘ ਛੋਕਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪਟਵਾਰੀਆਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੋਸਟਾਂ ਦੀ ਗਿਣਤੀ ਵਧਾਉਣ, ਸਟੇਟ ਕਾਡਰ ਖਤਮ ਕਰਨ, 1090 ਬੈਚ ਦਾ ਪੇਅ ਸਕੇਲ ਸੈਂਟਰ ਦੀ ਬਜਾਏ ਪੰਜਾਬ ਦੇ 6ਵੇਂ ਪੇਅ ਕਮਿਸ਼ਨ ਅਨੁਸਾਰ ਤੈਅ ਕਰਨ, ਪਟਵਾਰੀਆਂ ਦੇ ਭੱਤੇ ਵਧਾਉਣ ਅਤੇ ਪਟਵਾਰਖਾਨਿਆਂ ਦੀ ਹਾਲਤ ਸੁਧਾਰਨ ਆਦਿਕ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਵਾਅਦਾ ਕੀਤਾ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਿਟਾਇਰਡ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਉਹਨਾਂ ਨੂੰ ਜਮਾਤ ਦਾ ਮਾਰਗਦਰਸ਼ਨ ਕਰਨ ਲਈ ਸਹਿਯੋਗ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਦੁਸਯੰਤ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਖਜਾਨਚੀ ਸਿਮਨਜੀਤ ਕੌਰ, ਸਹਾਇਕ ਜਨਰਲ ਸਕੱਤਰ/ਪ੍ਰੈੱਸ ਸਕੱਤਰ ਪਰਮਜੀਤ ਸਿੰਘ, ਸਹਾਇਕ ਖਜ਼ਾਨਚੀ/ਕਾਨੂੰਨੀ ਸਕੱਤਰ ਗੁਰਿੰਦਰਜੀਤ ਸਿੰਘ, ਤਹਿਸੀਲ ਮਲੇਰਕੋਟਲਾ ਦੇ ਪ੍ਰਧਾਨ ਹਰਜੀਤ ਸਿੰਘ ਰਾਹੀ, ਜਨਰਲ ਸਕੱਤਰ ਹਰਵੀਰ ਸਿੰਘ ਸਰਵਾਰੇ, ਖਜਾਨਚੀ ਸੁਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਅਬਦੁਲ ਰਸੀਦ, ਮੀਤ ਪ੍ਰਧਾਨ ਅਮ੍ਰਿਤਪਾਲ ਸਿੰਘ, ਸਹਾਇਕ ਜਨਰਲ ਸਕੱਤਰ/ਪ੍ਰਚਾਰ ਸਕੱਤਰ ਸਾਹਿਲ ਪੰਨਵਾਰ, ਖਜਾਨਚੀ/ਪ੍ਰੈਸ ਸਕੱਤਰ ਮਹਾਂਵੀਰ ਗੋਇਲ ਸਹਾਇਕ, ਤਹਿਸੀਲ ਅਹਿਮਦਗੜ੍ਹ ਦੇ ਪ੍ਰਧਾਨ ਗੁਰਿੰਦਰ ਸਿੰਘ ਰਾਏ, ਤਹਿਸੀਲ ਅਮਰਗੜ੍ਹ ਦੇ ਪ੍ਰਧਾਨ ਕਰਨ ਅਜੇਪਾਲ ਸਿੰਘ ਸੋਪਲ, ਜਰਨਲ ਸਕੱਤਰ ਮਨਦੀਪ ਕੌਰ, ਖਜਾਨਚੀ ਸੁਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਵਿਨਾਕਸੀ ਜੋਸੀ, ਮੀਤ ਪ੍ਰਧਾਨ ਮਲਕੀਤ ਸਿੰਘ, ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਸਰਪ੍ਰਸਤ ਅਜੇ ਕੁਮਾਰ, ਪ੍ਰਧਾਨ ਵਿਜੇਪਾਲ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਔਲਖ, ਜਨਰਲ ਸਕੱਤਰ ਕਰਮਜੀਤ ਸਿੰਘ ਵੈਦ, ਖਜਾਨਚੀ ਜਗਦੀਪ ਸਿੰਘ ਸਿੱਧੂ, ਸਹਾਇਕ ਜਨਰਲ ਸਕੱਤਰ ਚਮਕੌਰ ਸਿੰਘ, ਰਿਟਾਇਰਡ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ ਵੜੈਚ, ਰਿਟਾਇਰਡ ਕਾਨੂੰਗੋ ਬਲਜੀਤ ਸਿੰਘ, ਹਾਕਮ ਸਿੰਘ, ਕਮਿੱਕਰ ਸਿੰਘ, ਜਮੀਲ ਅਹਿਮਦ, ਅਕਬਰ ਖਾਂ, ਹਰਮੇਸ ਸਿੰਘ, ਬਲਵਿੰਦਰ ਸਿੰਘ, ਰਾਮ ਦਿਆਲ, ਮਨਜੀਤ ਸਿੰਘ, ਰਿਟਾਇਰਡ ਪਟਵਾਰੀ ਜਗਤਾਰ ਸਿੰਘ, ਨਛੱਤਰ ਸਿੰਘ, ਜਗਦੇਵ ਸਿੰਘ ਜੱਗੀ, ਅਮਰਜੀਤ ਸਿੰਘ, ਕਰਨੈਲ ਸਿੰਘ ਅਤੇ ਸਮੂਹ ਸੇਵਾਦਾਰ ਹਾਜਰ ਸਨ।