ਮਾਲੇਰਕੋਟਲਾ : ਅੱਜ ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸਨ ਡਵੀਜ਼ਨ ਮਾਲੇਰਕੋਟਲਾ ਦੇ ਜੁਝਾਰੂ ਸਾਥੀਆਂ ਵੱਲੋਂ ਮਹੀਨਾਵਾਰ ਮੀਟਿੰਗ ਸਬ ਡਵੀਜਨ ਲਸੋਈ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਆਗੂ ਸਹਿਬਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਆਪਣਾਂ ਰੋਸ ਮੁਜ਼ਾਹਰ ਕੀਤਾ। ਬਿਜਲੀ ਬੋਰਡ ਦੀਆਂ ਲੱਗਭਗ ਸਾਰੀਆਂ ਜੱਥੇਬੰਦੀਆਂ ਸੰਘਰਸ਼ ਦੇ ਰਾਹ ਤੇ ਹਨ ਕਿਉਂਕਿ ਕਾਫ਼ੀ ਲੰਮੇ ਸਮੇਂ ਤੋਂ ਇਹ ਮੈਨੇਜਮੈਂਟ, ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਟਾਲਮਟੋਲ ਕਰ ਰਹੀ ਹੈ। ਸੀ.ਆਰ.ਏ. 289/16 ਵਿੱਚ 2800 ਭਰਤੀ ਮੁਲਾਜ਼ਮਾਂ ਨੂੰ ਇਕੱਠੇ ਸਹਾਇਕ ਲਾਈਨਮੈਨ ਤੋ ਲਾਈਨਮੈਨ ਬਣਾਉਣ ਦੀ ਮੰਗ, ਸੀ.ਆਰ.ਏ. 295/19 ਦੇ 25 ਸਾਥੀਆਂ ਨੂੰ ਮੁੜ ਬਹਾਲ ਕਰਨਾ, ਸੀ.ਆਰ.ਏ. 299/22 ਵਿੱਚ ਭਰਤੀ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਅਨੁਸਾਰ ਪੰਜਾਬ ਦੇ ਛੇਵੇਂ ਸਕੇਲ ਦੇਣ ਦੀ ਮੰਗ ਤਾਂ ਜੋ ਇੱਕੋ ਕੇਡਰ ਵਿੱਚ ਕੋਈ ਵਿਤਕਰਾ ਨਾ ਹੋ ਸਕੇ, ਕਰੰਟ ਲੱਗਣ ਨਾਲ ਮੌਤ ਹੋ ਜਾਣ ਤੇ, ਬਿਜਲੀ ਮੁਲਾਜ਼ਮਾਂ ਨੂੰ ਸ਼ਹੀਦ ਦਾ ਦਰਜਾ ਅਤੇ ਪਰਿਵਾਰ ਦੀ ਸਹਾਇਤਾ ਲਈ ਇਕ ਕਰੋੜ ਦੀ ਰਾਸ਼ੀ ਦੇਣ ਸਬੰਧੀ ਬਿਜਲੀ ਮੁਲਾਜ਼ਮਾਂ ਨੂੰ ਯੂਨਿਟਾਂ ਵਿੱਚ ਛੂਟ ਅਤੇ ਐਨ.ਪੀ.ਐਸ. ਖਤਮ ਕਰਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਤੇ ਅਪ੍ਰੈਂਟਿਸ ਲਾਇਨਮੈਨ ਕਰ ਚੁੱਕੇ ਬੇਰੁ-ਗਾਰ ਸਾਥੀਆਂ ਨੂੰ ਰੋ-ਗਾਰ ਦੇਣਾ ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਮੰਗਾਂ ਨਾ ਮੰਨਣ ਤੱਕ ਵਰਕ-ਟੂ-ਰੂਲ ਲਾਗੂ ਰੱਖਣ ਦੀ ਅਪੀਲ ਕੀਤੀ। ਅੱਜ ਦੀ ਮੀਟਿੰਗ ਵਿਚ ਸਾਥੀਆਂ ਨੇ ਸਰਬਸੰਮਤੀ ਨਾਲ ਸਾਬਰ ਅਲੀ ਰਟੋਲਾ ਨੂੰ ਤੀਸਰੀ ਵਾਰ ਡਵੀਜ਼ਨ ਪ੍ਰਧਾਨ ਨਿਯੁਕਤ ਕੀਤਾ ਗਿਆ। ਲਸੋਈ ਸਬ-ਡਵੀਜਨ ਦੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦਾ ਪ੍ਰਧਾਨ ਗੁਰਦੇਵ ਸਿੰਘ ਸਲਾਰ ਜੀ ਨੂੰ ਇਕ ਵਾਰ ਫੇਰ ਨਿਯੁਕਤ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਮੰਡਲ ਪ੍ਰਧਾਨ ਸਾਬਰ ਅਲੀ, ਮੀਤ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਜਨਰਲ ਸਕੱਤਰ ਸ਼ਿਵ ਕੁਮਾਰ, ਸਹਾਇਕ ਸਕੱਤਰ ਸ਼ਬੀਰ ਮੁਹੰਮਦ, ਖਜ਼ਾਨਚੀ ਜਗਸੀਰ ਸਿੰਘ, ਪ੍ਰੈਸ ਸਕੱਤਰ ਹਰਵਿੰਦਰ ਸਿੰਘ, ਸਟੇਜ ਸੈਕਟਰੀ ਪ੍ਰਦੀਪ ਸ਼ਰਮਾ, ਸਹਾਇਕ ਸਟੇਜ ਸੈਕਟਰੀ ਗੁਰਦੀਪ ਸਿੰਘ ਅਤੇ ਮੰਡਲ ਮਾਲੇਰਕੋਟਲਾ ਦੇ ਮੁੱਖ ਬੁਲਾਰਾ ਮਨਦੀਪ ਸਿੰਘ ਅਤੇ ਜਾਫਰ ਅਲੀ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਥੀ ਮੌਜੂਦ ਸਨ।