ਰਾਮਪੁਰਾ ਫੂਲ : ਪੰਚਾਇਤੀ ਚੋਣਾਂ ਦੇ ਆਖ਼ਰੀ ਦਿਨ ਉਮੀਦਵਾਰਾਂ ਨੇ ਰੋਡ ਸ਼ੋਅਜ਼ ਤੇ ਰੈਲੀਆਂ ਕੀਤੀਆਂ। ਪਿੰਡ ਬੱਲ੍ਹੋ ਤੋਂ ਸਰਪੰਚੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਨੂੰ ਰਮਦਾਸੀਆ ਭਾਈਚਾਰੇ ਦੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ। ਅਮਰਜੀਤ ਕੌਰ ਦਾ ਕਾਫ਼ਲਾ ਪਿੰਡ ਦੀਆ ਗਲੀਆਂ ਵਿਚ ਦੀ ਹੁੰਦਾ ਹੋਇਆ ਅਨਾਜ ਮੰਡੀ ਵਿਚ ਸਮਾਪਤ ਹੋ ਗਿਆ। ਇਸ ਮੌਕੇ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਇਹ ਚੋਣ ਤੁਹਾਡੀ ਆਪਣੀ ਹੈ ਤੇ ਤੁਸੀਂ ਆਪ ਹੀ ਲੋਕਾਂ ਨੇ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣਗੇ ਤੇ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਲੋਕਾਂ ਦੇ ਕੰਮ ਕਰਨਗੇ। ਪਿੰਡ ਵਾਸੀਆਂ ਦੀ ਭਾਗੀਦਾਰੀ ਨਾਲ ਯੋਜਨਾਵਾਂ ਬਣਾਈਆਂ ਜਾਣ ਗਈਆਂ ਪਿੰਡ ਦੇ ਮਸਲੇ ਪੰਚਾਇਤ ਵਿਚ ਬੈਠ ਕੇ ਹੱਲ ਕੀਤੇ ਜਾਣਗੇ। ਦੱਸਣਯੋਗ ਹੈ ਕਿ ਪਿੰਡ ਵਾਸੀਆਂ ਨੇ ਸਾਂਝੇ ਰੂਪ ਵਿਚ ਇਕੱਠ ਕਰਕੇ ਅਮਰਜੀਤ ਕੌਰ ਤੇ ਸਰਬਸੰਮਤੀ ਕੀਤੀ ਸੀ ਪਰ ਕੁੱਝ ਵਿਅਕਤੀਆਂ ਨੇ ਸਰਪੰਚੀ ਦੀ ਚੋਣ ਲਈ ਇੱਕ ਉਮੀਦਵਾਰ ਪਿੜ ਵਿਚ ਉਤਾਰ ਦਿੱਤਾ ਜਿਸ ਕਰਕੇ ਪਿੰਡ ਵਿਚ ਸਰਬਸੰਮਤੀ ਟੁੱਟ ਗਈ। ਸਰਬਸੰਮਤੀ ਟੁੱਟਣ ਕਾਰਨ ਅਮਰਜੀਤ ਕੌਰ ਦੇ ਹੱਕ ਵਿਚ ਇੱਕ ਹਮਦਰਦੀ ਦੀ ਲਹਿਰ ਬਣ ਗਈ ਜਾਪਦੀ ਹੈ।