ਮਾਲੇਰਕੋਟਲਾ : ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵੱਲੋ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜਿ਼ਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਅਧੀਨ ਮੀਟਿੰਗ ਕੀਤੀ ਗਈ। ਕਿਸਾਨ ਆਗੂਆਂ ਨੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਕੇ ਦੀ ਹਕੂਮਤ ਝੋਨੇ ਦੀ ਜੋ ਖਰੀਦ ਹੈ ਇਸ ਨੂੰ ਪੂਰੀ ਢਿੱਲ ਵਰਤ ਰਹੀਆਂ ਹਨ ਸਾਡੇ ਕਿਸਾਨ ਤੇ ਮਜ਼ਦੂਰ ਮੰਡੀਆਂ ਦੇ ਵਿੱਚ 10-10 ਦਿਨਾਂ ਤੋਂ ਜੋ ਰਾਤਾਂ ਕੱਟ ਰਹੇ ਨੇ ਪਰ ਸਰਕਾਰਾਂ ਇਹ ਝੂਠ ਬੋਲ ਰਹੀਆਂ ਸਾਡੇ ਕੋਲ ਥਾਂ ਨਹੀਂ ਕਿਉਂਕਿ ਥਾਂ ਪੰਜ ਸੱਤ ਮਹੀਨੇ ਪਹਿਲਾਂ ਜੋ ਭਗਵੰਤ ਮਾਨ ਦੀ ਸਰਕਾਰ ਹੈ ਉਹਦੀ ਜਿੰਮੇਵਾਰੀ ਬਣਦੀ ਸੀ ਵੀ ਕਿਸਾਨਾਂ ਨੂੰ ਚੋਲ ਧਰਨ ਵਾਸਤੇ ਥਾਂ ਦਾ ਬੰਦੋਬਸਤ ਕਰਦੇ ਅਸਲ ਦੇ ਵਿੱਚ ਮੌਕੇ ਦੀ ਸਰਕਾਰ ਕਾਰਪੋਰੇਟ ਘਰਾਣੇ ਦੀਆਂ ਜੋ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਕੇ ਕਿਸਾਨ ਦੇ ਹੱਥ ਨੇ ਜਿਹੜੇ ਖੜਾ ਕਰਾਉਣਾ ਚਾਹੁੰਦੀ ਹੈ ਵੀ ਕਿਸਾਨ ਝੋਨਾ ਤੇ ਕਣਕ ਨਾ ਬੀਜਣ ਕਿਸਾਨਾਂ ਦੀ ਮਜਬੂਰੀ ਹੈ ਕਿਸਾਨਾਂ ਨੂੰ ਕਿਸੇ ਵੀ ਫਸਲ ਤੇ ਜਿਹੜੀ ਐਮਐਸਪੀ ਉਹ ਸਹੀ ਢੰਗ ਨਾਲ ਨਹੀਂ ਮਿਲ ਰਹੀ ਤੇ ਜੋ ਲਾਗਤ ਖਰਚੇ ਨੇ ਉਹ ਬਹੁਤ ਜਿਆਦਾ ਵਧ ਗਏ। ਉਨ੍ਹਾਂ ਕਿਹਾ ਪੰਜਾਬ ਦੇ ਵਿੱਚ ਜੋ ਡੀਏਪੀ ਦੀ ਕਮੀ ਆਈ ਹੋਈ ਹੈ ਜਾਣ ਬੁੱਝ ਕੇ ਜਿਹੜੀ ਨਕਲੀ ਥੁੜ ਕੀਤੀ ਜਾਨੀ ਇਹ ਸਰਕਾਰਾਂ ਕਰਦੀਆਂ ਕਿਉਂਕਿ ਕਾਰਪੋਰੇਟ ਘਰਾਣੇ ਮੋਟਾ ਪੈਸਾ ਬਣਾਉਂਦੇ ਐ ਤੇ ਪਿਛਲੇ ਦਿਨੀਂ ਸੰਗਰੂਰ ਦੇ ਵਿੱਚ ਨਕਲੀ ਡੀਏਪੀ ਫੜੀ ਗਈ ਜਿਸਦੇ ਵਿਚ ਤੱਤ ਜੀਰੋ% ਹਨ, ਪਰ ਸਰਕਾਰ ਸੁੱਤੀ ਪਈ ਹੈ ,ਇਸ ਢਿੱਲੀ ਮੱਠੀ ਜੋ ਖਰੀਦ ਹੋ ਰਹੀ ਹੈ ਝੋਨੇ ਦੀ ਇਹ ਨੂੰ ਲੈ ਕੇ ਜਾਨੀ 17 ਅਕਤੂਬਰ ਤੋਂ ਪੰਜਾਬ ਦੇ ਵਿੱਚ ਵਿੱਚ ਕੁੱਲ ਟੋਲ ਪਲਾਜੇ ਨੇ ਉਹ ਬਿਲਕੁਲ ਫਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 18 ਅਕਤੂਬਰ ਤੋਂ ਵਿਧਾਇਕ ਮਾਲੇਰਕੋਟਲਾ ਅਤੇ ਵਿਧਾਇਕ ਅਮਰਗੜ੍ਹ ਦੇ ਦਫ਼ਤਰ ਅੱਗੇ ਕਿਸਾਨ ਮੋਰਚਾ ਲਾਉਣਗੇ ਅਤੇ ਇਹ ਮੋਰਚਾ ਉਨ੍ਹਾ ਸਮਾਂ ਰੱਖਿਆ ਜਾਵੇਗਾ ਅਤੇ ਇਹ ਟੋਲ ਪਲਾਜੇ ਉਨ੍ਹਾ ਸਮਾਂ ਬੰਦ ਰੱਖੇ ਜਾਣਗੇ ਜਿੰਨਾ ਸਮਾਂ ਸਾਡੇ ਕਿਸਾਨਾਂ ਦੀ ਫਸਲ ਹੈ ਜਿਹੜੀ ਝੋਨੇ ਦੀ ਦਾਣਾ ਦਾਣਾ ਵਿਕ ਨਹੀਂ ਜਾਂਦੀ ਅਤੇ ਮੁਕੰਮਲ ਤੌਰ ਤੇ ਮੰਡੀਆਂ ਵਿੱਚ ਖਰੀਦ ਸ਼ੁਰੂ ਨਹੀਂ ਕੀਤੀ ਜਾਂਦੀ,ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਭੈਣਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚੋ ਅਤੇ ਇਸੇ ਨਾਲ ਸੰਬੰਧਤ ਜੋ ਮੰਗਾਂ ਨੇ ਕੁਝ ਸਾਡੇ ਮਜ਼ਦੂਰਾਂ ਸਾਥੀਆਂ ਦੀਆਂ ਮੰਗਾਂ ਨੇ ਉਸ ਵੱਲ ਵੀ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ । ਇਸ ਮੀਟਿੰਗ ਵਿੱਚ ਸਰਬਜੀਤ ਸਿੰਘ ਭੁਰਥਲਾ, ਨਿਰਮਲ ਸਿੰਘ ਅਲੀਪੁਰ, ਰਵਿੰਦਰ ਸਿੰਘ ਕਾਸਾਪੁਰ, ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ, ਬਲਾਕ ਅਹਿਮਦਗੜ੍ਹ ਦੇ ਜਰਨਲ ਸਕੱਤਰ ਸਵਰਨਜੀਤ ਸਿੰਘ ਸੋਨੀ, ਬਲਾਕ ਅਮਰਗੜ੍ਹ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਭੁਰਥਲਾ, ਜਗਰੂਪ ਸਿੰਘ ਖੁਰਦ, ਰਛਪਾਲ ਸਿੰਘ ਰੜ ਆਦਿ ਦੇ ਨਾਮ ਸਾਮਿਲ ਹਨ।