ਮਾਲੇਰਕੋਟਲਾ : ਮਾਲਵਾ ਦੇ ਪ੍ਰਸਿੱਧ ਕਬੱਡੀ ਕੱਪਾਂ ਵਿੱਚ ਆਉਂਦੇ ਪਿੰਡ ਮੰਡੀਆਂ ਵਿਖੇ ਕਬੱਡੀ ਖਿਡਾਰੀ ਜਸਵੰਤ ਸਿੰਘ ਜੱਸਾ ਦੀ ਯਾਦ ਵਿੱਚ ਕਰਵਾਏ ਜਾਂਦੇ ਕਬੱਡੀ ਕੱਪ ਟੂਰਨਾਮੈਂਟ 29-30 ਨਵੰਬਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਪਹਿਲਵਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਇਲਾਕੇ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਵਾਰ 19 ਵਾਂ ਜੱਸਾ ਯਾਦਗਾਰੀ ਕਬੱਡੀ ਕੱਪ ਮੰਡੀਆਂ 29 ਅਤੇ 30 ਨਵੰਬਰ 2024 ਨੂੰ ਹੋਣ ਜਾ ਰਿਹਾ ਹੈ। ਕਬੱਡੀ ਕੱਪ ਦੇ ਸਮੂਹ ਮੈਂਬਰਾਂ ਵੱਲੋਂ ਕਬੱਡੀ ਕੱਪ ਮੰਡੀਆਂ ਦੀਆਂ ਤਿਆਰੀਆਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੱਲ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪਹਿਲਾ ਵੱਡਾ ਇਨਾਮ 1 ਲੱਖ ਰੁਪਏ ਦਾ ਹੋਵੇਗਾ ਦੂਜਾ ਇਨਾਮ 75 ਹਜ਼ਾਰ ਰੁਪਏ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਲਈ ਇੱਕੀ-ਇੱਕ ਹਜ਼ਾਰ ਦਾ ਸਪੈਸ਼ਲ ਇਨਾਮ ਹੋਵੇਗਾ ਸਿਰਫ ਸੱਦੇ ਪੱਤਰ ਵਾਲੀਆਂ ਟੀਮਾਂ ਨੂੰ।ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਕਬੱਡੀ 32 ਕਿਲੋ ,ਪਹਿਲਾਂ ਇਨਾਮ 41 ਸੋ ਅਤੇ ਦੂਜਾ 31 ਸੋ ਰੁਪਏ ਹੋਵੇਗਾ ਅਤੇ ਕਬੱਡੀ 70 ਕਿਲੋ (2 ਬਾਹਰੋਂ) ਪਹਿਲਾ ਇਨਾਮ 15 ਹਜਾਰ ਅਤੇ ਦੂਸਰਾ ਇਨਾਮ 11 ਹਜਾਰ ਅਤੇ ਬੈਸਟ ਨੂੰ 21-21 ਸੋ ਰੁਪਏ ਦਿੱਤੇ ਜਾਣਗੇ ਅਤੇ 30 ਨਵਬੰਰ ਨੂੰ ਕਬੱਡੀ 52 ਕਿਲੋ (ਇੱਕ ਖਿਡਾਰੀ ਬਾਹਰੋਂ )ਵਿੱਚ ਪਹਿਲਾ ਇਨਾਮ 61 ਸੋ ਰੁਪਏ ਅਤੇ ਦੂਜਾ ਇਨਾਮ 51 ਸੋ ਰੁਪਏ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ ਮੰਡੀਆਂ ਵਲੋਂ ਇਹ ਕਬੱਡੀ ਕੱਪ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ, ਇਹ ਕਬੱਡੀ ਕੱਪ ਦੀ ਪੂਰੀ ਚੜ੍ਹਤ ਹੈ ਅਤੇ ਇਹ ਕਬੱਡੀ ਕੱਪ ਨੌਜਵਾਨ ਲਈ ਰਾਹ ਦਸੇਰਾ ਹੈ।