ਖਨੌਰੀ : ਜ਼ਿਲਾ ਪੁਲਿਸ ਕਪਤਾਨ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਲੋਕਾਂ ਦੇ ਗੁੰਮ ਅਤੇ ਚੋਰੀ ਹੋਏ ਮੋਬਾਈਲ ਲੱਭਣ ਲਈ ਚਲਾਈ ਮੁਹਿਮ ਦੇ ਤਹਿਤ ਬਣਾਏ ਪੋਰਟਲ ਸੀ ਡੋਟ ਆਈਆਰਸੀ ਦੇ ਜਰੀਏ ਵੱਖ ਵੱਖ ਲੋਕਾਂ ਦੇ ਗੁੰਮ ਹੋਏ ਮੋਬਾਈਲ ਲੱਭਣ ਲਈ ਕੀਤੇ ਜਾਂਦੇ ਯਤਨਾ ਸਦਕਾ ਖਨੌਰੀ ਪੁਲਿਸ ਨੇ ਦੋ ਵੱਖ ਵੱਖ ਪਿੰਡਾਂ ਦੇ ਵਿਅਕਤੀਆਂ ਦੇ ਮੋਬਾਈਲ ਲੱਭ ਕੇ ਮਾਲਕਾਂ ਦੇ ਸਪੁਰਦ ਕਰਨ ਦਾ ਉਪਰਾਲਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਨੌਰੀ ਦੇ ਮੁੱਖ ਮੁਣਸ਼ੀ ਹੌਲਦਾਰ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਸਾਹਿਬ ਸੰਗਰੂਰ, ਡੀਐਸਪੀ ਸਾਹਿਬ ਮੂਨਕ ਅਤੇ ਐਸਐਚਓ ਖਨੌਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਮ ਹੋਏ ਮੋਬਾਇਲਾਂ ਦੀਆਂ ਰਿਪੋਰਟਾਂ ਤੇ ਬਾਰੇ ਪੜਤਾਲ ਕਰਦਿਆਂ ਉਹਨਾਂ ਵੱਲੋਂ ਵੱਖ-ਵੱਖ ਮੋਬਾਇਲਾਂ ਦੀ ਪੋਰਟਲ ਪਰ ਉੱਤੇ ਜਾਣਕਾਰੀ ਅਪਲੋਡ ਕੀਤੀ ਗਈ ਸੀ ਜਿਸ ਤੋਂ ਪਤਾ ਲੱਗਾ ਕੀ ਅਮਨ ਸਿੰਘ ਪੁੱਤਰ ਸਿੰਦਰ ਸਿੰਘ ਪਿੰਡ ਬਣੀਵਾਲਾ ਦਾ 30 ਹਜਾਰ ਰੁਪਏ ਦਾ ਨਵਾਂ ਮੋਬਾਈਲ ਜੋ ਕਿ ਹਰਿਦੁਆਰ ਵਿਖੇ ਗੁੰਮ ਹੋ ਗਿਆ ਸੀ ਵਿੱਚ ਚਲਦੇ ਮੋਬਾਇਲ ਨੰਬਰ ਦਾ ਪਤਾ ਲੱਗਣ ਤੇ ਉਹ ਮੋਬਾਈਲ ਟਰੇਸ ਕਰਕੇ ਉਸਦੇ ਅਸਲ ਮਾਲਕ ਦੇ ਸਪੁਰਦ ਕੀਤਾ ਗਿਆ। ਤੇ ਇਸੇ ਤਰ੍ਹਾਂ ਨਾਨਕ ਦੇਵ ਪੁੱਤਰ ਦਲੀਪ ਸਿੰਘ ਵਾਸੀ ਅਨਦਾਣਾ ਦਾ ਕਰੀਬ 12 ਹਜਾਰ ਰੁਪਏ ਦਾ ਮੋਬਾਇਲ ਗੁੰਮ ਹੋ ਗਿਆ ਸੀ ਜੋ ਉਹਨਾਂ ਵੱਲੋਂ ਟਰੇਸ ਕਰਕੇ ਬਰਾਮਦ ਕਰਨ ਉਪਰੰਤ ਮੋਬਾਇਲ ਉਸਦੇ ਅਸਲ ਮਾਲਕ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਏਐਸਆਈ ਗੁਰਮੇਲ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ ਅਤੇ ਹੌਲਦਾਰ ਬਿੰਟੂ ਸਿੰਘ ਵੀ ਮੌਜੂਦ ਸਨ