ਸੁਨਾਮ : ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ਹੇਠ ਸ਼੍ਰੀ ਪ੍ਰਾਚੀਨ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਸੋਨੀਆ ਨੇ ਮਿਸ ਕਰਵਾ ਚੌਥ ਦਾ ਖਿਤਾਬ ਜਿੱਤਿਆ। ਮਹਿੰਦੀ ਦੇ ਮੁਕਾਬਲੇ ਵਿੱਚ ਧੀਰਜਾ, ਥਾਲ਼ੀ ਸਜਾਉਣ ਚ, ਤਮੰਨਾ, ਡਰੈੱਸ ਚ ਈਸ਼ਾ ਅਤੇ ਚੂੜੀਆਂ ਵਿੱਚ ਕੀਰਤੀ ਅਵੱਲ ਰਹੀਆਂ। ਇਸ ਮੌਕੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਕਿਹਾ ਕਿ ਕਰਵਾ ਚੌਥ ਮੌਕੇ ਸੁਹਾਗਣਾ ਆਪਣੇ ਪਤੀ ਦੀ ਸਲਾਮਤੀ ਲਈ ਵਰਤ ਰੱਖਕੇ ਦੁਆ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾਤਨ ਸਮਿਆਂ ਤੋਂ ਚੱਲੇ ਆ ਰਹੇ ਸੁਹਾਗਣਾ ਦੇ ਇਸ ਤਿਉਹਾਰ ਦੀ ਅਜੋਕੇ ਸਮੇਂ ਵੀ ਪੂਰੀ ਮਹੱਤਤਾ ਹੈ। ਉਨ੍ਹਾਂ ਮੁਕਾਬਲੇ ਵਿੱਚ ਜੇਤੂ ਰਹੀਆਂ ਸੁਹਾਗਣਾ ਨੂੰ ਮੁਬਾਰਕਬਾਦ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿਆ ਮਧਾਨ, ਮਾਹੀ, ਸੋਨੀਆ, ਕੀਰਤੀ, ਤਮੰਨਾ, ਈਸ਼ਾ, ਧੀਰਜਾ, ਲਲਿਤਾ, ਸਿਮਰਨ, ਸੁਮਨ ਬਾਲਾ, ਸ਼ਸ਼ੀ ਰਾਣੀ, ਮਧੂ, ਪਿੰਕੀ, ਸ਼ਕੁੰਤਲਾ ਦੇਵੀ, ਰਾਜ ਰਾਣੀ ਅਤੇ ਰੰਜਨਾ ਸੈਣੀ ਆਦਿ ਹਾਜ਼ਰ ਸਨ।