ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਭਾਰਤ-ਪਾਕਿ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਦੁਵੱਲੇ ਸਮਝੌਤੇ ਦੀ ਮਿਆਦ ਵਿੱਚ ਕੀਤੇ ਪੰਜ ਸਾਲਾ ਦੇ ਕਾਰਜਕਾਲ ਸਬੰਧੀ ਵਾਧੇ ਦੀ ਸਲਾਘਾ ਕਰਦਿਆਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਤ ਭੂਮੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਹਰੇਕ ਸਿੱਖ ਦੇ ਮਨ ਅੰਦਰ ਇੱਕ ਤਾਂਘ ਬਣੀ ਰਹਿੰਦੀ ਹੈ, ਜਿਸ ਕਾਰਨ ਭਾਵੇਂ ਅਜਿਹੇ ਕੁਝ ਕਰਨਾ ਕਰਕੇ ਸ਼ਰਧਾਵਾਨ ਸਿੱਖ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਾ ਕਰ ਸਕੇ ਹੋਣ, ਪ੍ਰੰਤੂ ਭਵਿੱਖੀ ਦਿੱਲੀ ਇੱਛਾ ਜਰੂਰ ਰੱਖਦੇ ਹਨ ਕਿ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਭਾਰਤ-ਪਾਕਿ ਦੋਵੇਂ ਸਰਕਾਰਾਂ ਵੱਲੋਂ ਇਸ ਸਬੰਧੀ ਸਮਝੋਤੇ ਨੂੰ ਪੰਜ ਸਾਲਾਂ ਲਈ ਹੋਰ ਅੱਗੇ ਵਧਾ ਕੇ ਉਹਨਾਂ ਅਨੇਕਾਂ ਸ਼ਰਧਾਲੂਆਂ ਦੀ ਆਸਥਾ ਨੂੰ ਬੂਰ ਪਾਇਆ ਹੈ ਜੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਅਤੇ ਖਿੱਚ ਰੱਖਦੇ ਹਨ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ 9 ਨਵੰਬਰ 2019 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸਾਂਝੇ ਤੌਰ ਤੇ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ
24 ਅਕਤੂਬਰ 2019 ਨੂੰ ਭਾਰਤ-ਪਾਕਿ ਦੁਵੱਲ ਸਮਝੋਤੇ ਦੇ ਚਲਦਿਆਂ 18 ਨੁਕਾਤੀ ਸਮਝੌਤੇ ਦੇ ਤਹਿਤ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਦਸਤਖਤ ਸਾਈਨ ਕੀਤੇ ਗਏ ਸਨ।
ਪ੍ਰੋਫੈਸਰ ਬਡੁੰਗਰ ਨੇ ਦੋਵੇਂ ਸਰਕਾਰਾਂ ਪਾਸੋਂ ਮੰਗ ਕਰਦਿਆਂ ਕਿਹਾ ਕਿ ਜੋ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਪਾਸੋਂ 20 ਅਮਰੀਕੀ ਡਾਲਰ ਸਰਵਿਸ ਚਾਰਜ ਵਜੋਂ ਵਸੂਲ ਕੀਤੇ ਜਾਂਦੇ ਹਨ ਉਨਾਂ ਨੂੰ ਜਰੂਰ ਹਟਾਇਆ ਜਾਵੇ ਅਤੇ ਇਸ ਦੇ ਨਾਲ ਹੀ ਸੰਗਤਾਂ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਜਾਣ ਸਮੇਂ ਜਰੂਰੀ ਪਾਸਪੋਰਟ ਦੀ ਸ਼ਰਤ ਵੀ ਖਤਮ ਕਰਕੇ ਆਧਾਰ ਕਾਰਡ ਜਾਂ ਹੋਰ ਕਿਸੇ ਵੀ ਪਹਿਚਾਣ ਪੱਤਰ ਤੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹਰੇਕ ਸਿੱਖ ਜਿਨਾਂ ਦੇ ਪਾਸਪੋਰਟ ਵੀ ਨਹੀਂ ਬਣੇ ਹੋਏ ਉਹ ਵੀ ਆਪਣੇ ਤੋਂ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ ਨਾਲ ਹੀ 20 ਅਮਰੀਕੀ ਡਾਲਰ ਸਰਵਿਸ ਦੀ ਚਾਰਜ ਕੀਤੀ ਜਾਨ ਵਾਲੀ ਫੀਸ ਵੀ ਮਾਫ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਭਾਰਤ ਵਿੱਚ ਗਰੀਬ ਤਬਕੇ ਨਾਲ ਸੰਬੰਧਿਤ ਅਜਿਹੇ ਲੋਕ ਹਨ ਜਿਨਾਂ ਨੂੰ ਦੋ ਵਕਤ ਦੀ ਰੋਟੀ ਵੀ ਮਿਲਣੀ ਮੁਨਾਸਿਬ ਹੋਈ ਪਈ ਹੈ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਮਸਲਿਆਂ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਹੱਲ ਕੀਤੇ ਜਾਣ ਤਾਂ ਜੋ ਹਰੇਕ ਸਿੱਖ ਸ਼ਰਧਾਵਾਨ ਵਿਅਕਤੀ ਗੁਰੂਧਾਮਾਂ ਦੇ ਦਰਸ਼ਨ ਕਰ ਸਕੇ। ਉਨਾਂ ਕਿਹਾ ਕਿ ਸਰਕਾਰਾਂ ਕੋਲ ਕਮਾਈ ਦੇ ਹੋਰ ਅਨੇਕਾਂ ਸਾਧਨ ਹਨ ਜਿਸ ਨਾਲ ਉਹ ਦੇਸ਼ ਨੂੰ ਤਰੱਕੀ ਅਤੇ ਪ੍ਰਕਤੀ ਵੱਲ ਲਿਜਾ ਸਕਦੇ ਹਨ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਅਜਿਹੇ ਹੀ ਕਾਰਨਾ ਕਰਕੇ ਸ਼ਰਧਾਲੂਆਂ ਦੀ ਸੰਖਿਆ ਵਿੱਚ ਵੀ ਅਥਾਹ ਘਾਟਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਕਿ ਦੋਵੇਂ ਸਰਕਾਰਾਂ ਵੱਲੋਂ ਦਿਨ ਦੇ ਪੰਜ ਹਜਾਰ ਤੱਕ ਦੇ ਸ਼ਰਧਾਲੂ ਸ਼ਰਧਾਲੂਆਂ ਵੱਲੋਂ ਸੰਗਤ ਕਰਨ ਦੀ ਤਜਵੀਜ਼ ਰੱਖੀ ਗਈ ਸੀ ਪ੍ਰੰਤੂ ਔਸਤਨ ਰੋਜ਼ਾਨਾ 200 ਤੋਂ ਵੀ ਘੱਟ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਂਦੇ ਦੇਖਣ ਨੂੰ ਮਿਲੇ ਹਨ।