ਦਿਵਿਆਂਗਜਨਾਂ ਅਤੇ ਬਜੁਰਗਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਸਾਡਾ ਸਾਰਿਆਂ ਦਾ ਨੈਤਿਕ ਤੇ ਸਮਾਜਿਕ ਫਰਜ- ਡਾ ਜਮੀਲ ਉਰ ਰਹਿਮਾਨ
ਮਾਲੇਕਰੋਟਲਾ : ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਸਰੀਰਕ ਤੌਰ ਉੱਤੇ ਅਪਾਹਜ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਅੱਜ ਸਥਾਨਕ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਅਸੈਸਮੈਂਟ-ਕਮ-ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਕਰੀਬ 500 ਦਿਵਿਆਂਗਜਨਾਂ ਅਤੇ ਬਜੁਰਗ ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਸ ਵਿਚੋਂ ਕਰੀਬ 154 ਦਿਵਿਆਂਗਜਨਾਂ ਤੇ 42 ਬਜੁਰਗਾਂ ਦੀ ਅਲਿਮਕੋ ਦੇ ਮਾਹਿਰ ਡਾਕਟਰਾਂ ਵੱਲੋਂ ਵੱਖ-ਵੱਖ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ /ਅਸੈਸਮੈਂਟ ਕੀਤੀ ਗਈ । ਇਸ ਅਲਿਮਕੋ ਅਸਿਸਮੈਂਟ ਕੈਂਪ ਵਿੱਚ ਕੁਲ 196 ਦਿਵਿਆਂਗਨਾਂ/ਬਜੁਰਗਾਂ ਨੂੰ ਉਪਕਰਣ ਉਪਲਬਧ ਕਰਵਾਉਂਣ ਲਈ ਪੂੰਜੀਗਤ ਕੀਤਾ ਗਿਆ । ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਸ਼ਿਰਕਤ ਕਰਦਿਆ ਕਿਹਾ ਕਿ ਦਿਵਿਆਂਗਜਨ ਅਤੇ ਸੀਨੀਅਰ ਸਿਟੀਜ਼ਨ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਇਸ ਲਈ ਦਿਵਿਆਂਗਜਨਾਂ ਅਤੇ ਬਜੁਰਗਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਸਾਡਾ ਸਾਰਿਆਂ ਦਾ ਨੈਤਿਕ ਤੇ ਸਮਾਜਿਕ ਫਰਜ ਬਣਦਾ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਦਿਵਿਆਂਗਜ਼ਨਾਂ ਨੂੰ ਲੋਕ ਭਲਾਈ ਸਕੀਮਾਂ ਤਹਿਤ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਉਥੇ ਹੀ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਵੀ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਆਪਣੀਆਂ ਰੋਜ਼ਾਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਣ। ਵਿਧਾਇਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਗਏ ਅਸੈਸਮੈਂਟ ਕੈਂਪ ਵਿੱਚ ਡਾਕਟਰਾਂ ਦੀਆਂ ਟੀਮਾਂ ਅਤੇ ਅਲਿਮਕੋ ਦੇ ਅਧਿਕਾਰੀਆਂ ਵੱਲੋਂ ਦਿਵਿਆਂਗਜ਼ਨਾਂ ਦੀ ਲੋੜ ਅਨੁਸਾਰ ਨਕਲੀ ਅੰਗਾਂ ਦੀ ਅਸੈਸਮੈਂਟ ਕੀਤੀ ਜਾਂਦੀ ਹੈ ਉਸ ਉਪਰੰਤ ਦਿਵਿਆਂਗਜਨ ਵਿਅਕਤੀਆਂ ਨੂੰ ਲੋੜੀਂਦੀਆਂ ਸਹੂਲਤਾਂ ਜਿਵੇਂ ਨਕਲੀ ਅੰਗ, ਕੰਨਾਂ ਦੀਆਂ ਮਸੀਨਾਂ ,ਟਰਾਈ ਸਾਇਕਲ ,ਫੋੜੀਆਂ ਅਤੇ ਸਟਿਕ ਆਦਿ ਦਿੱਤੀਆ ਜਾਣਗੀਆਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਸਵੀਰ ਕੌਰ ਨੇ ਦੱਸਿਆ ਕਿ ਇਸ ਮੌਕੇ ਦਿਵਿਆਂਗਜ਼ਨ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਵੈ ਸਹਾਇਤਾ ਗਰੁੱਪ ਲੁਧਿਆਣਾ ਵਲੋਂ ਕਰਜੇ ਵਜੋਂ ਆਰਥਿਕ ਸਹਾਇਤਾਂ ਦੇਣ ਲਈ ਰਜਿਸਟੇਰਸ਼ਨ ਕੀਤੀ ਗਈ ।ਵੀ.ਆਰ.ਸੀ.ਜਮਾਲਪੁਰ ਵੱਲੋਂ ਕਰੀਬ 36 ਦਿਵਿਆਂਗਜ਼ਨ ਵਿਅਕਤੀਆਂ ਨੂੰ ਕਿੱਤਾ ਮੁਖੀ ਕੋਰਸਾਂ ਲਈ ਰਜਿਸਟਰ ਕੀਤਾ ਗਿਆ । ਇਸ ਤੋਂ ਇਲਾਵਾ ਕਰੀਬ 17 ਲਾਭਪਾਤਰੀਆਂ ਦੇ ਪਛਾਣ ਪੱਤਰ (ਯੂ.ਡੀ.ਆਈ.ਡੀ.)ਕਾਰਡ ਆਨ ਲਾਈਨ ਕੀਤੇ ਗਏ ਅਤੇ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਦੇ ਫਾਰਮ ਵੀ ਭਰੇ ਗਏ ।