ਫ਼ਤਹਿਗੜ੍ਹ ਸਾਹਿਬ : ਪਿੰਡ ਚੁੰਨੀ ਕਲਾਂ ਵਿਖੇ ਰਸੂਲਪੁਰ ਨੂੰ ਜਾਂਦੀ ਫਿਰਨੀ 'ਤੇ ਨਹਿਰੀ ਪਾਣੀ ਦੀ ਸਪਲਾਈ ਦੀ ਹੋ ਰਹੀ ਲੀਕੇਜ ਸਬੰਧੀ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸ਼੍ਰੀ ਇਸ਼ਾਨ ਕੌਸ਼ਲ ਨੇ ਦੱਸਿਆ ਕਿ ਇਹ ਜਲ ਸਪਲਾਈ ਸਕੀਮ, ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਅਧੀਨ ਆਉਂਦੀ ਹੈ ਅਤੇ ਹੋ ਰਹੀ ਲੀਕੇਜ ਵਾਲੀ ਥਾਂ 'ਤੇ ਨਹਿਰੀ ਪਾਣੀ ਦੀ ਪਾਈਪ ਲਾਈਨ ਲੰਘਦੀ ਹੈ ਅਤੇ ਪਿੰਡ ਦੀ ਡਿਸਟਰੀਬਿਊਸ਼ਨ ਪਾਈਪ ਲਾਈਨ ਵੀ ਲੰਘਦੀ ਹੈ।
ਇਸ ਸਬੰਧ ਵਿੱਚ ਸਬੰਧਤ ਜੂਨੀਅਰ ਇੰਜੀਨੀਅਰ ਵੱਲੋਂ ਨਹਿਰੀ ਪਾਣੀ ਨਾਲ ਸਬੰਧਤ ਕੰਪਨੀ ਅਤੇ ਪੰਚਾਇਤ ਨੂੰ ਮੌਕਾ ਦਿੱਖਾ ਦਿੱਤਾ ਗਿਆ ਸੀ ਅਤੇ ਰਿਪੇਅਰ ਕਰਨ ਲਈ ਵੀ ਕਹਿ ਦਿੱਤਾ ਗਿਆ ਹੈ। ਜਲਦ ਹੀ ਇਸ ਮੁਸ਼ਕਿਲ ਦਾ ਹੱਲ ਹੋ ਜਾਵੇਗਾ। ਐਕਸੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਕਿਹਾ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਯਕੀਨੀ ਬਣਾਉਣ ਹਿਤ ਘਰਾਂ ਵਿਚੋਂ ਪਾਣੀ ਦੇ ਸੈਂਪਲ ਲੈ ਕੇ ਲੈਬ ਵਿੱਚ ਟੈਸਟਿੰਗ ਹਿੱਤ ਭੇਜ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਸਬੰਧੀ ਦੇਖ-ਰੇਖ ਲਈ ਨਵੀਂ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ।