ਖਨੌਰੀ : ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ ਗੁਰਬਣੀ ਕੰਠ, ਸੁੰਦਰ ਦਸਤਾਰ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ll ਸ਼ਬਦ ਗਾਇਨ ਮੁਕਾਬਲਿਆਂ ਦੀ ਮੁੱਖ ਜੱਜ ਦੀ ਭੂਮਿਕਾ ਲਾਗਲੇ ਪਿੰਡ ਮਹਾਂ ਸਿੰਘ ਵਾਲ਼ਾ ਦੇ ਵਸਨੀਕ ਪ੍ਰੋਫੈਸਰ ਸ੍ਰ.ਗੁਰਤੇਜ਼ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੱਜ ਮੈਂਟ ਪੈਨਲ ਨੇ ਬਾ- ਖ਼ੂਬੀ ਨਿਭਾਈ ll ਨਾਲ਼ ਸਾਥੀ ਪ੍ਰੋਫੈਸਰ ਮਨਦੀਪ ਸਿੰਘ, ਮੈਡਮ ਨਿਸ਼ਾ ਜੀ ਸਨ ll ਇਸ ਮੌਕੇ ਸਟੱਡੀ ਸਰਕਲ ਦੇ ਕੌਮੀ ਐਡੀਸ਼ਨਲ ਸਕੱਤਰ ਸ. ਸੁਰਿੰਦਰਪਾਲ ਸਿੰਘ ਸਿਦਕੀ, ਸੁਖਪਾਲ ਸਿੰਘ ਗੱਗੜਪੁਰ, ਸੁਰਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਸ਼ੈਲੀ, ਉਪਿੰਦਰਜੀਤ ਸਿੰਘ, ਗੁਰਦੁਵਾਰਾ ਸਿੰਘ ਸਭਾ ਦੀ ਕਮੇਟੀ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਗੱਗੜਪੁਰ, ਦਲਵਾਰਾ ਸਿੰਘ ਚੱਠਾ, ਬੀਬੀ ਰਾਜਿੰਦਰ ਕੌਰ ਸਿੱਧੂ,ਬੀਬੀ ਹਰਵਿੰਦਰ ਕੌਰ, ਅਮਨਦੀਪ ਕੌਰ, ਅਵਤਾਰ ਸਿੰਘ ,ਗੁਰਜੰਤ ਸਿੰਘ ਰਾਹੀ, ਆਦਿ ਮੌਜੂਦ ਸਨ ll ਸੰਸਥਾ ਵੱਲੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਾਨਦਾਰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਪਹਿਲਾ ਸਥਾਨ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਦੂਜਾ ਸਥਾਨ ਸੰਤ ਅੱਤਰ ਸਿੰਘ ਆਕਾਲ ਅਕੈਡਮੀ ਮਸਤੂਆਣਾ ਸਾਹਿਬ, ਤੀਸਰਾ ਸਥਾਨ, ਸਰਵਹਿੱਤਕਾਰੀ ਵਿੱਦਿਆ ਮੰਦਰ ਸੰਗਰੂਰ ਨੇ ਹਾਸਿਲ ਕੀਤਾ ll
ਹੌਂਸਲਾ ਵਧਾਊ ਇਨਾਮ ਸਟੀਫ਼ਨ ਇੰਟਰਨੈਸ਼ਨਲ ਸਕੂਲ ਮਹਿਲਾਂ ਚੌਂਕ, ਸਪਰਿੰਗ ਡੈਲਜ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਨੇ ਹਾਸਿਲ ਕੀਤਾ llਇਸ ਮੌਕੇ ਤੇ ਬੋਲਦਿਆਂ ਪ੍ਰੋਫ਼ੈਸਰ ਸ੍ਰ.ਗੁਰਤੇਜ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਬਾਰੇ ਚਾਨਣਾ ਪਾਇਆ ਕਿ ਗੁਰਮਤਿ ਸੰਗੀਤ ਦੇ ਸਿਧਾਂਤ ਨੂੰ ਸਮਝਣ ਦੀ ਬਹੁਤ ਲੋੜ ਹੈ ਜੋ ਵੱਡਮੁੱਲਾ ਖ਼ਜ਼ਾਨਾ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਦਸ ਪਾਤਸ਼ਾਹੀਆਂ ਅਤੇ ਹੁਣ ਮੌਜੂਦਾ ਸਮੇਂ ਤੱਕ ਸਾਨੂੰ ਬਖਸ਼ਿਸ ਕੀਤਾ ਹੈ ਉਸ ਨੂੰ ਸਾਂਭਣ ਦੀ ਅਤਿ ਜਰੂਰਤ ਹੈ ਗੁਰੂ ਪਾਤਸ਼ਾਹ ਜੀ ਨੇ ਸਾਰੀ ਗੁਰਬਾਣੀ ਸਾਹਿਬ ਨੂੰ ਰਾਗਵਧ ਉਚਾਰਣ ਕੀਤਾ ਹੈ ਗੁਰੂ ਜੀ ਨੇ ਸ਼ਬਦ ਨੂੰ ਪ੍ਰਧਾਨਗੀ ਦਿੱਤੀ ਹੈ ਗੁਰਬਾਣੀ ਦਾ ਕੀਰਤਨ ਕਰਦਿਆਂ ਸ਼ੁੱਧ ਉਚਾਰਣ ਦਾ ਖ਼ਾਸ ਧਿਆਨ ਰੱਖਿਆ ਜਾਵੇll ਗੁਰੂ ਜੀ ਨੇ ਰਾਗ ਨੂੰ ਇੱਕ ਸਾਧਨ ਦੇ ਤੌਰ ਤੇ ਵਰਤਿਆ ਪਰ ਸ਼ਬਦ ਦੀ ਅਹਿਮੀਅਤ ਨੂੰ ਬਰਕਰਾਰ ਰੱਖਿਆ ll ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਅਸੀਂ ਸਕੂਲਾਂ ਦੇ ਵਿਦਿਆਰਥੀਆਂ ਤੋਂ ਆਰੰਭ ਕਰੀਏ ll ਸਟੱਡੀ ਸਰਕਲ ਦੇ ਅਹੁਦੇਦਾਰਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਗੱਗੜਪੁਰ ਦੀ ਸਮੁੱਚੀ ਟੀਮ ਨੇ ਪ੍ਰੋਫ਼ੈਸਰ ਸ੍ਰ. ਗੁਰਤੇਜ਼ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅਤੇ ਸਾਥੀ ਪ੍ਰੋਫ਼ੈਸਰਾਂ ਨੂੰ ਇੱਕ ਸ਼ਾਨਦਾਰ ਦੁਸ਼ਾਲਾ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ ll ਅਖੀਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ll ਇਹ ਸਮਾਗਮ ਸੰਗਤਾਂ ਦੇ ਦਿਲਾਂ ਤੇ ਆਪਣੀ ਅਮਿੱਟ ਛਾਪ ਛੱਡ ਗਿਆ ll