ਖਨੋਰੀ : ਪੰਜਾਬ ਸਰਕਾਰ ਦੀਆਂ ਹਦਾਇਤਾਂ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੇ ਦਿਸ਼ਾਂ ਅਖਤਿਆਰ ਅੱਜ ਜ਼ਿਲ੍ਹਾ ਸਿਵਲ ਸਰਜਨ ਸੰਗਰੂਰ ਦੇ ਜਸਪਾਲ ਸਿੰਘ ਨੇ ਖਨੌਰੀ ਦੇ ਮੁਹੱਲਾ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਖਨੋਰੀ ਦੇ ਸਬ ਤਹਿਸੀਲ ਖਨੌਰੀ ਨੇੜੇ ਬਣੇ ਮੁਹੱਲਾ ਕਲੀਨਿਕ ਦੀ ਸਿਵਲ ਸਰਜਨ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਵਿਚ ਸਭ ਕੁਝ ਸਹੀ ਪਾਇਆ ਗਿਆ। ਕਲੀਨਿਕ ਵਿੱਚ ਆਏ ਮਰੀਜ਼ਾਂ ਤੋ ਪੁੱਛਿਆ ਗਿਆ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਤਾ ਨਹੀਂ ਆਉਂਦੀ ਹੈ। ਤਾਂ ਮਰੀਜ਼ਾਂ ਨੇ ਕਿਹਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਂ ਨਹੀਂ ਆਉਂਦੀ ਹੈ ਸਾਰਾ ਸਟਾਫ ਸਮੇਂ ਸਿਰ ਆਉਂਦਾ ਹੈ। ਮਰੀਜ਼ਾਂ ਨੇ ਦੱਸਿਆ ਕਿ ਇਥੇ ਦਵਾਈਆਂ ਤੇ ਟੈਸਟ ਫਰੀ ਹੁੰਦੇ ਹਨ। ਮਹੁੱਲਾ ਕਲੀਨਿਕ ਡਾਕਟਰ ਰਕਸ਼ਾ ਨੇ ਦੱਸਿਆ ਕਿ ਹਰ ਰੋਜ ਆਏ ਮਰੀਜ਼ਾਂ ਦੀ ਗਿਣਤੀ 70-95 ਤੱਕ ਹੁੰਦੀ ਹੈ ਕਿਸੇ ਵੀ ਮਰੀਜ਼ ਨੂੰ ਕੋਈ ਦਿਕਤ ਦਾ ਸਹਾਮਣਾ ਨਹੀਂ ਕਰਨਾ ਪੈਂਦਾ ਹੈ। ਸਟਾਫ ਸੋਨੂੰ ਵਾਰਡ ਆਈਟੈਂਡਟ, ਗੁਰਪ੍ਰੀਤ ਕੌਰ ਫਾਰਮਾਸਿਸਟ, ਮਨਜੀਤ ਕੋਰ ਕਲੀਨਿਕ ਐਸਈਟੈਂਡਟ ਆਪਣੀ ਡਿਊਟੀ ਇਮਾਨਦਾਰੀ ਕਰਦੀਆਂ ਨੇ। ਸਿਵਲ ਸਰਜਨ ਸੰਗਰੂਰ ਡਾ ਜਸਪਾਲ ਸਿੰਘ ਨੇ ਦੱਸਿਆ ਕਿ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮੁਹੱਲਾ ਕਲੀਨਿਕਾਂ ਦੀਆਂ ਗੁਪਤ ਰਿਪੋਰਟਾਂ ਉਪਰ ਚੰਡੀਗੜ੍ਹ ਜਾਂਦੀਆਂ ਹਨ ਜਿਸ ਵਿੱਚ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ਤੇ ਸੇਵਾਵਾਂ ਨਿਭਾਉਂਣ ਵਿੱਚ ਆਇਆ ਹੈ। ਅੱਜ ਇਥੇ ਚੈਕਿੰਗ ਕੀਤੀ ਗਈ ਸਭ ਕੁੱਝ ਠੀਕ ਪਾਇਆ ਗਿਆ। ਮਰੀਜ਼ਾਂ ਨੂੰ ਵੀ ਪੁਛਿਆ ਗਿਆ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ।