ਸੰਗਰੂਰ : ਬੜੂ ਸਾਹਿਬ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆਂ ਵਿਖੇ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਨਾਲ ਕੀਤੀ ਗਈ। ਉਪਰੰਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸ਼ਬਦਾਂ, ਕਵਿਤਾਵਾਂ, ਕਵਿਸ਼ਰੀਆ, ਵਾਰਾਂ ਤੇ ਵਿਚਾਰਾਂ ਨਾਲ ਸਮਾਗਮ ਦਾ ਰੰਗ ਬੰਨਿ੍ਹਆ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ’ਤੇ ਕਲਗੀਧਰ ਟਰੱਸਟ ਬੜੂ ਸਾਹਿਬ ਤੋਂ ਵਿਸ਼ੇਸ਼ ਫੈਸੀਲੀਟੇਟਰ ਸਰਦਾਰ ਵਿਜੇ ਸਿੰਘ, ਮੈਗਾ ਕਲਸਟਰ ਹੈੱਡ ਸ਼੍ਰੀਮਤੀ ਨੀਨਾ ਸ਼ਰਮਾ ਅਕਾਲ ਅਕਾਦਮੀ ਚੀਮਾ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਹਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਸਰਦਾਰ ਮਾਲਵਿੰਦਰ ਸਿੰਘ, ਸਰਦਾਰ ਗੁਰਲਾਲ ਸਿੰਘ ਮੈਂਬਰ ਐਸ. ਜੀ. ਪੀ. ਸੀ., ਸਰਦਾਰ ਮਹਿੰਦਰ ਸਿੰਘ ਸੈਕਟਰੀ ਨੇ ਵੀ ਪਹੁੰਚ ਕੇ ਅਕੈਡਮੀ ਦਾ ਮਾਣ ਵਧਾਇਆ। ਪ੍ਰਿੰਸੀਪਲ ਗੁਰਜੀਤ ਕੌਰ ਨੇ ਸਾਰੇ ਹੀ ਮਹਿਮਾਨਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਅਕਾਲ ਅਕੈਡਮੀ ਦੇ ਵਿਹੜੇ ਵਿੱਚ ਪਹੁੰਚੇ ਮਹਿਮਾਨਾਂ ਦਾ ਸਨਮਾਨ ਕੀਤਾ। ਉਪਰੰਤ ਸਮਾਗਮ ਦਾ ਅੰਤ ਖਾਲਸਾਈ ਫੌਜ ਦੇ ਜਾਹੋ-ਜਲਾਲ ਰੂਪੀ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਤਕੇ ਦੇ ਪ੍ਰਦਰਸ਼ਨ ਨਾਲ ਹੋਇਆ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਅਤੇ ਗੁਰਮਤਿ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਅਕੈਡਮੀ ਦੇ ਅਧਿਆਪਕ ਸ੍ਰੀਮਤੀ ਪੂਨਮਜੀਤ ਕੌਰ, ਨਿਰਮਲਜੀਤ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ ਰੋਗਲਾ, ਹਰਪ੍ਰੀਤ ਕੌਰ ਛਾਹੜ, ਸ਼੍ਰੀਮਤੀ ਜਸਪਿੰਦਰ ਕੌਰ, ਰਮਨ ਸ਼ਰਮਾ, ਜਸਵੀਰ ਕੌਰ, ਸ਼ਰਨਜੀਤ ਕੌਰ, ਦਵਿੰਦਰ ਕੌਰ, ਸੰਤੋਸ਼ ਸ਼ਰਮਾ, ਰਮਨਦੀਪ ਕੌਰ, ਹਰਪ੍ਰੀਤ ਕੌਰ, ਗਗਨਦੀਪ ਕੌਰ, ਨਿਰਮਲ ਕੌਰ, ਸੋਨੂ ਕੁਮਾਰ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਸਤਵੰਤ ਸਿੰਘ, ਗੁਲਾਬ ਸਿੰਘ, ਸਰਦਾਰ ਜਰਨੈਲ ਸਿੰਘ, ਸੁਖਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਹਾਜ਼ਰ ਰਹੇ। ਅਕੈਡਮੀ ਦੀਆਂ ਸਾਰੀਆਂ ਬੀਬੀਆਂ, ਸਕਿਓਰਟੀ ਗਾਰਡ, ਸਮੂਹ ਡਰਾਈਵਰ ਅਤੇ ਕੰਡਕਟਰ ਸਾਹਿਬਾਨ ਨੇ ਪੂਰਾ-ਪੂਰਾ ਯੋਗਦਾਨ ਦਿੱਤਾ। ਸਭ ਦੇ ਸਹਿਯੋਗ ਨਾਲ ਇਹ ਸਮਾਗਮ ਨਿਰਵਿਘਨ ਸੰਪੂਰਨ ਹੋਇਆ।