ਸਮਾਜ ਸੇਵਾ ਦਾ ਮਤਲਬ ਹੈ।ਜੋ ਕੰਮ ਸਮਾਜ ਦੇ ਭਲੇ ਲਈ ਕੀਤਾ ਜਾਵੇ।ਨਿਰਸਵਾਰਥ ਕੀਤਾ ਜਾਵੇ।ਜਿਸ ਕੰਮ ਦੇ ਬਦਲੇ ਚ ਕੋਈ ਮੁੱਲ (ਕੀਮਤ )ਨਾ ਲਿਆ ਜਾਵੇ।ਜਾਂ ਸੌਖੇ ਸ਼ਬਦਾਂ ਚ ਇਹ ਆਖ ਲਵੋ ਕੇ ਜੋ ਕੰਮ ਮੁਫ਼ਤ ਕੀਤਾ ਜਾਵੇ। ਉਸ ਨੂੰ ਸਮਾਜ ਸੇਵਾ ਜਾਂ ਸਮਾਜ ਭਲਾਈ ਦਾ ਨਾਂ ਦਿੱਤਾ ਜਾਂਦਾ ਹੈ।ਇਸ ਤਰਾਂ ਕਿਸੇ ਬੰਦੇ ਵੱਲੋਂ ਆਪਣਾ ਤਨ ਮਨ ਧਨ ਸਮਰਪਤ ਕਰਕੇ ਦੂਜਿਆਂ ਲਈ ਕੀਤੇ ਗਏ ਕਿਸੇ ਨਿਰਸਵਾਰਥ ਕੰਮ ਨੂੰ ਹੀ ਸਮਾਜ ਸੇਵਾ ਨਾਂ ਦਿੱਤਾ ਜਾਂਦਾ ਹੈ।ਜੋ ਬੰਦਾ ਅਜਿਹੀ ਨਿਰਸਵਾਰਥ ਸੇਵਾ ਕਰਦਾ ਉਸ ਨੂੰ ਸਮਾਜ ਸੇਵੀ ਆਖਿਆ ਜਾਂਦਾ ਹੈ ।ਪਰ ਅੱਜ ਕੱਲ ਸਮਾਜ ਸੇਵਾ ਤੇ ਸਮਾਜ ਸੇਵੀ ਦੇ ਅਰਥ ਬਦਲ ਗਏ ਹਨ।ਕਿਉਂਕੇ ਲੋਕ ਕੰਮ ਤਾਂ ਨਿੱਜੀ ਸਵਾਰਥ ਲਈ ਕਰਦੇ ਹਨ।ਪਰ ਢੌਂਗ ਸਮਾਜ ਸੇਵਾ ਦਾ ਰਚਦੇ ਹਨ।ਮਤਲਬ ਵਿਖਾਵਾ ਸਮਾਜ ਸੇਵਾ ਦਾ ਪਰ ਲਾਲਚ ਆਪਣਾ। ਅਸਲ ਚ ਉਸ ਵਿਖਾਵੇ ਚ ਉਨ੍ਹਾਂ ਦਾ ਆਪਣਾ ਨਿੱਜੀ ਹਿੱਤ ਲੁਕਿਆ ਹੁੰਦਾ ਹੈ।ਜਿਸ ਨੂੰ ਮੁੱਖ ਰੱਖ ਕੇ ਉਹ ਸਮਾਜ ਸੇਵਾ ਦਾ ਢੋਗ ਰਚਦੇ ਹਨ।ਉਧਰ ਅੱਜਕਲ ਜਣਾ ਖਣਾ ਆਪਣੇ ਆਪ ਨੂੰ ਸਮਾਜ ਸੇਵੀ ਬਣਿਆ ਫਿਰਦਾ ਹੈ।ਆਪਣੇ ਨਾਂਅ ਨਾਲ ਸਮਾਜ ਸੇਵੀ ਲਿਖਣ ਦਾ ਟ੍ਰੈਂਡ ਜੇਹਾ ਚੱਲ ਪਿਆ ਹੈ।ਵੇਖਣ ਚ ਆਉਂਦਾ ਕੇ ਕੋਈ ਬੰਦਾ ਸਿਰੇ ਦਾ ਠੱਗ ਜਾਂ ਲੁਟੇਰਾ ਹੁੰਦਾ ਹੈ।ਪਰ ਬੋਰਡਾਂ ਜਾਂ ਇਸ਼ਤਿਹਾਰਾਂ ਤੇ ਉਸ ਨੂੰ ਉੱਘਾ ਸਮਾਜ ਸੇਵੀ ਲਿਖ ਦਿੱਤਾ ਜਾਂਦਾ ਹੈ।ਕਈ ਵਾਰ ਤਾ ਇਹੋ ਜੇਹੇ ਸਮਾਜ ਸੇਵੀ ਕਹਾਉਣ ਵਾਲੇ ਜਿਸ ਪ੍ਰੋਗਰਾਮ ਚ ਚੀਫ਼ ਗੈਸਟ ਬਣ ਕੇ ਜਾਂਦੇ ਹਨ।ਉਥੇ ਉਹ ਵਿਅਕਤੀ ਵੀ ਹੁੰਦਾ ਹੈ।ਜਿਸ ਨੂੰ ਉਸ ਸਮਾਜ ਸੇਵੀ (ਚੀਫ਼ ਗੈਸਟ )ਨੇ ਠੱਗਿਆ ਹੁੰਦਾ।ਸਭ ਤੋ ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਪ੍ਰੋਗਰਾਮ ਚ ਪਰਬੰਧਕਾਂ ਵੱਲੋਂ ਸਟੇਜ ਉੱਤੇ ਉਸ ਢੌਂਗੀ ਸਮਾਜ ਸੇਵੀ ਦੇ ਗੁਣ ਗਾਏ ਜਾਂਦੇ ਹਨ।
ਅਜਿਹੇ ਸਮਾਜ ਸੇਵੀਆਂ ਨੂੰ ਫਰਜ਼ੀ ਸਮਾਜ ਸੇਵੀ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ? ਇੱਕ ਹੋਰ ਟ੍ਰੈਂਡ ਅੱਜ ਕੱਲ ਬੜਾ ਚੱਲ ਰਿਹਾ।ਉਹ ਇਹ ਹੈ ਕੇ ਜਿਸ ਕਿਸੇ ਨੂੰ ਵੀ ਚੀਫ਼ ਗੈਸਟ ਬਣਾਉਣਾ ਹੁੰਦਾ ਹੈ।ਉਸ ਤੋ ਪੈਸੇ ਲੈ ਲਏ ਜਾਂਦੇ ਸਨ।ਫੇਰ ਉਸ ਨੂੰ ਪ੍ਰੋਗਰਾਮ ਚ ਚੀਫ਼ ਗੈਸਟ ਬਣਾਇਆ ਜਾਂਦਾ ਹੈ।ਕਈ ਵਾਰ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਚ ਪੈਸੇ ਘਟਦੇ ਵੇਖ ਅਜਿਹੇ ਢੌਂਗੀ ਲੋਕਾਂ ਨੂੰ ਹੀ ਚੀਫ਼ ਗੈਸਟ ਬਣਾ ਲਿਆ ਜਾਂਦਾ।ਜੋ ਪੈਸੇ ਦੇ ਕੇ ਚੀਫ਼ ਗੈਸਟ ਬਣਨ ਦੀ ਚਾਹਤ ਰੱਖਦੇ ਹਨ।ਵੈਸੇ ਉਨ੍ਹਾਂ ਚ ਸਮਾਜ ਸੇਵੀ ਵਾਲਾ ਲੱਛਣ ਕੋਈ ਨਹੀਂ ਹੁੰਦਾ।ਇਸ ਤੋ ਅੱਗੇ ਤੁਸੀਂ ਇਹ ਵੀ ਵੇਖਿਆ ਹੋਵੇਗਾ ਕੇ ਇੱਕ ਪ੍ਰੋਗਰਾਮ ਚ ਕਈ ਕਈ ਚੀਫ਼ ਗੈਸਟ ਬਣਾਏ ਹੁੰਦੇ ਹਨ। ਉਨ੍ਹਾਂ ਚੋ ਬਹੁਤੇ ਚੀਫ਼ ਗੈਸਟ ਅਜਿਹੇ ਢੌਂਗੀ ਸਮਾਜ ਸੇਵੀ ਹੀ ਹੁੰਦੇ ਹਨ। ਜੋ ਫੋਕੀ ਸ਼ੋਹਰਤ ਹਾਸਲ ਕਰਨ ਦੇ ਚੱਕਰ ਚ ਪੈਸੇ ਦੇ ਕੇ ਸਮਾਜ ਸੇਵੀ ਵਜੋਂ ਚੀਫ਼ ਗੈਸਟ ਬਣ ਜਾਂਦੇ ਹਨ।ਸੋ ਇਹੋ ਜੇਹੇ ਲੋਕਾਂ ਨੂੰ ਕਦੇ ਕਿਸੇ ਪ੍ਰੋਗਰਾਮ ਚ ਚੌਫ ਗੈਸਟ ਨਹੀਂ ਬਣਾਉਣਾ ਚਾਹੀਦਾ। ਨਹੀਂ ਤਾਂ ਤੁਹਾਡੇ ਉੱਤੇ ਉਂਗਲ ਉੱਠਣੀ ਸੁਭਾਵਕ ਹੈ।ਇਸ ਲਈ ਢੌਂਗੀ ਚੀਫ਼ ਗੈਸਟ ਨਰੋਏ ਸਮਾਜ ਲਈ ਚੰਗਾ ਸੁਨੇਹਾ ਨਹੀਂ ਹੈ।
ਲੈਕਚਰਾਰ ਅਜੀਤ ਖੰਨਾ
ਐਮਏ,ਐਮਫਿਲ,(ਇਤਿਹਾਸ),ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ , ਬੀ ਐਡ
ਮੋਬਾਈਲ:76967-54669