ਦੋਰਾਹਾ : ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਅਤਰਸਰ ਸਾਹਿਬ (ਰਾੜਾ ਸਾਹਿਬ) ਵਿਖੇ ਸੰਤ ਬਾਬਾ ਰਤਨ ਸਿੰਘ ਜੀ ਦੀ ਤੀਸਰੀ ਸਲਾਨਾ ਬਰਸੀ ਸੰਪ੍ਰਦਾਇ ਦੇ ਮੌਜ਼ੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਮਹਾਂਪੁਰਸ਼ਾਂ ਦੀ ਯਾਦ ਵਿੱਚ ਆਰੰਭ ਕੀਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੋ ਰੋਜਾ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿਚ ਜਿੱਥੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਸੰਗਤਾਂ ਨਿਹਾਲ ਕੀਤਾ ਉੱਥੇ ਹੀ ਪ੍ਰਸਿੱਧ ਵਿਦਵਾਨ ਗਿਆਨੀ ਜੀਵਾ ਸਿੰਘ, ਬਾਬਾ ਹਰਨੇਕ ਸਿੰਘ ਜੀ ਲੰਗਰਾਂ ਵਾਲੇ, ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਰਾੜਾ ਸਾਹਿਬ, ਸੰਤ ਗਿਆਨੀ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਮਕਸੂਦੜਾ, ਸੰਤ ਹਰੀ ਸਿੰਘ ਜਥਾ ਰੰਧਾਵਾ, ਸੰਤ ਭੁਪਿੰਦਰ ਸਿੰਘ ਜਰਗ (ਰਾੜਾ ਸਾਹਿਬ), ਗਿਆਨੀ ਹਰਭਜਨ ਸਿੰਘ ਢੁੱਡੀਕੇ ਦਮਦਮੀ ਟਕਸਾਲ, ਸੰਤ ਕਸ਼ਮੀਰਾ ਸਿੰਘ ਅਲੌਹਰਾਂ, ਸੰਤ ਅਵਤਾਰ ਸਿੰਘ ਧੂਲਕੋਟ, ਪ੍ਰਸਿੱਧ ਕਥਾਵਾਚਕ ਭਾਈ ਜਸਵੀਰ ਸਿੰਘ ਡੇਰਾ ਮਹਿਮੇ ਸ਼ਾਹ ਜੀ ਲੋਪੋਂ, ਸੰਤ ਅਮਰੀਕ ਸਿੰਘ ਪੰਜ ਭੈਣੀਆਂ, ਸੰਤ ਦਰਸ਼ਨ ਸਿੰਘ ਸ਼ਾਸਤਰੀ ਜੀ, ਸੰਤ ਰਣਜੀਤ ਸਿੰਘ ਢੀਂਗੀ, ਸੰਤ ਪਰਮਜੀਤ ਸਿੰਘ ਨੱਥਮਲਪੁਰ, ਸੰਤ ਅਨਹਦਰਾਜ ਸਿੰਘ ਨਾਨਕਸਰ ਸਮਰਾਲਾ ਚੌਕ, ਸੰਤ ਗੁਰਮੁਖ ਸਿੰਘ ਆਲੋਵਾਲ, ਸੰਤ ਰੋਸ਼ਨ ਸਿੰਘ ਧਬਲਾਨ, ਬਾਬਾ ਮੋਹਣ ਸਿੰਘ ਮਹੋਲੀ, ਸੰਤ ਅਮਰਾਓ ਸਿੰਘ ਲੰਬਿਆਂ ਮੋਹਾਲੀ, ਗਿਆਨੀ ਕੁਲਵੰਤ ਸਿੰਘ ਕਥਾ ਵਾਚਕ ਲੁਧਿਆਣਾ, ਸੰਤ ਗੁਰਮੀਤ ਸਿੰਘ ਕੋਟਲਾ ਖੋਸਾ, ਬਾਬਾ ਅਵਤਾਰ ਸਿੰਘ ਜਸਪਾਲੋਂ, ਬਾਬਾ ਹਰਦੀਪ ਸਿੰਘ ਲੁਧਿਆਣਾ, ਸੰਤ ਸਤਨਾਮ ਸਿੰਘ ਸਿੱਧਸਰ ਭੀਖੀ ਵਾਲਿਆਂ ਦਾ ਜਥਾ, ਸੰਤ ਭਗਵਾਨ ਸਿੰਘ ਬੇਗੋਵਾਲ ਵਾਲਿਆਂ ਦਾ ਜਥਾ, ਬਾਬਾ ਵਿਸਾਖਾ ਸਿੰਘ ਕਲਿਆਣ, ਭਾਈ ਰਣਧੀਰ ਸਿੰਘ ਢੀਂਡਸਾ ਮੁੱਖ ਬੁਲਾਰੇ ਸੰਪ੍ਰਦਾਇ ਰਾੜਾ ਸਾਹਿਬ, ਬਾਬਾ ਗੁਰਮੁਖ ਸਿੰਘ ਫਿਲੌਰ, ਬਾਬਾ ਬਲਜਿੰਦਰ ਸਿੰਘ ਅਜਨੌਦ, ਬਾਬਾ ਕਮਲਜੀਤ ਸਿੰਘ, ਬਾਬਾ ਅਮਰਜੀਤ ਸਿੰਘ ਗਗੜਾ, ਭਾਈ ਅਵਤਾਰ ਸਿੰਘ ਬੁੰਗਾ ਸਾਹਿਬ ਰਾਮਪੁਰ, ਬਾਬਾ ਬਿੰਦਰ ਦਾਸ ਰਾਮਪੁਰ, ਬਾਬਾ ਬਲਦੇਵ ਸਿੰਘ ਰਾੜਾ ਸਾਹਿਬ, ਭਾਈ ਮਨਵੀਰ ਸਿੰਘ ਮਨੀ ਰਾੜਾ ਸਾਹਿਬ ਆਦਿ ਸ਼ਖ਼ਸੀਅਤਾਂ ਨੇ ਗੁਰਬਾਣੀ ਦੇ ਕੀਰਤਨ ,ਕਥਾ ਵੀਚਾਰ ਅਤੇ ਆਪੋ ਆਪਣੇ ਪ੍ਰਵਚਨਾਂ ਰਾਹੀਂ ਸੰਤ ਬਾਬਾ ਰਤਨ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਬਰਸੀ ਸਮਾਗਮ ਵਿਚ ਸ਼ਾਮਲ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਸਨਮਾਨ ਗੁਰਦੁਆਰਾ ਅਤਰਸਰ ਸਾਹਿਬ ਦੇ ਸਮੂਹ ਟਰਸਟੀ ਬਾਬਾ ਮਨਦੀਪ ਸਿੰਘ, ਭਾਈ ਹਕੀਕਤ ਸਿੰਘ, ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਸਿਮਰ ਸਿੰਘ ਸੀਏ, ਸਰਪੰਚ ਬਲਜੀਤ ਸਿੰਘ, ਭਾਈ ਤਪਿੰਦਰ ਸਿੰਘ, ਭਾਈ ਦਲਜੀਤ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਜਗਤਾਰ ਸਿੰਘ, ਡਾਕਟਰ ਜਸਪਾਲ ਸਿੰਘ (ਸਾਰੇ ਟਰਸਟੀ)ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਬਰਸੀ ਸਮਾਗਮ ਵਿੱਚ ਸ਼ਾਮਲ ਹੋਈਆਂ ਸਮੂਹ ਸ਼ਖ਼ਸੀਅਤਾਂ, ਵੱਖ ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਅਤੇ ਇਕੱਤਰ ਸੈਂਕੜੇ ਸੰਗਤਾਂ ਦਾ ਧੰਨਵਾਦ ਸਟੇਜ ਸਕੱਤਰ ਭਾਈ ਹਰਦੇਵ ਸਿੰਘ ਦੋਰਾਹਾ ਨੇ ਕੀਤਾ। ਬਰਸੀ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।