ਖੰਨਾ : ਸ਼ਹੀਦ ਭਗਤ ਸਿੰਘ ਚੈਰੀਟੇਬਲ ਐਂਡ ਐਜੂਕੇਸ਼ਨ ਸੁਸਾਇਟੀ ਬੇਲਾ ਰੋਪੜ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਸੈਣੀ ਅਤੇ ਐਸ ਬੀ ਐਸ ਸਕਿੱਲ ਸੈਂਟਰ ਖੰਨਾ ਦੇ ਇੰਚਾਰਜ ਨਜ਼ਰਦੀਨ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਮੁਫ਼ਤ ਸਿਲਾਈ 4 ਮਹੀਨੇ ਦਾ ਕੋਰਸ ਐਸ ਬੀ. ਐਸ ਸਕਿੱਲ ਸੈਂਟਰ ਨੇੜੇ ਏ ਐਸ ਕਾਲਜ ਲੜਕੀਆਂ ਖੰਨਾ( ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲੜਕੀਆਂ ਨੂੰ ਮੁਫਤ ਟ੍ਰੇਨਿੰਗ, ਟ੍ਰੇਨਿੰਗ ਮੈਟੀਰੀਅਲ ਦੀ ਸੁਵਿਧਾ ਉਪਲੱਬਧ ਹੋਵੇਗੀ।ਉਨਾਂ ਕਿਹਾ ਕਿ ਜੋ ਵੀ ਚਾਹਵਾਨ ਸਿਲਾਈ ਦੀ ਟ੍ਰੇਨਿੰਗ ਹਾਸਲ ਕਰਨਾ ਚਾਹੁੰਦੇ ਹਨ। ਜਿਨ੍ਹਾਂ ਦੀ ਉਮਰ 18 ਤੋਂ 37 ਸਾਲ ਤੱਕ ਹੋਵੇ।ਤਾਂ ਉਹ ਐਸ. ਬੀ.ਐਸ ਸਕਿੱਲ ਸੈਂਟਰ ਖੰਨਾ ਨੇੜੇ ਏ. ਐਸ ਕਾਲਜ ਲੜਕੀਆਂ ਅਮਲੋਹ ਰੋਡ ਖੰਨਾ ਵਿਖੇ 10ਵੀਂ ਪਾਸ ਸਕੂਲ ਸਰਟੀਫਿਕੇਟ, ਅਧਾਰ ਕਾਰਡ, ਪਾਸਬੁੱਕ, 3 ਫੋਟੋਆ, ਜਾਤੀ ਸਰਟੀਫਿਕੇਟ ਲਿਆ ਕੇ ਆਪਣਾ ਦਾਖਲਾ ਕਰਵਾ ਸਕਦੇ ਹਨ। ਸੈਂਟਰ ਵਿੱਚ ਰਾਖਵੀਆਂ ਸੀਟਾਂ ਹੀ ਉਪਲਬਧ ਹਨ।