ਭਿੱਖੀਵਿੰਡ : ਪਿੱਛਲੇ ਥੋੜ੍ਹੇ ਦਿਨ ਪਹਿਲਾਂ ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਬਲਾਕ ਭਿੱਖੀਵਿੰਡ ਦੇ ਪਿੰਡ ਬਲੇਹਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਲੇਹਰ ਦੇ ਸਤਿਕਾਰਯੋਗ ਪਿਤਾ ਸ੍ ਤੇਜ਼ਾ ਸਿੰਘ ਢਿੱਲੋ ਅਚਾਨਕ ਸਰੀਰਕ ਵਿਛੋੜਾ ਦੇ ਗਏ ਸਨ। ਜਿੰਨਾ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ 26 ਨਵੰਬਰ ਦਿਨ ਮੰਗਲਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਬਲੇਹਰ ਦੇ ਗੁਰਦੁਆਰਾ ਧੰਨ-ਧੰਨ ਬਾਬਾ ਸ਼ਹੀਦ ਸਿੰਘ ਵਿਖੇ ਪਾਇਆ ਜਾਵੇਗਾ । ਇਥੇ ਦੱਸਣਯੋਗ ਹੈ ਕਿ ਸ੍ ਤੇਜ਼ਾ ਸਿੰਘ ਢਿੱਲੋ ਪਿਤਾ ਸ੍ ਊਧਮ ਸਿੰਘ ਦੇ ਘਰ ਵਿੱਚ ਲੱਗਭਗ 90 ਤੋਂ 95 ਸਾਲ ਪਹਿਲਾਂ ਹੋਇਆ ਸੀ। ਜਿੰਨਾ ਦਾ ਵਿਆਹ ਸ਼੍ਰੀਮਤੀ ਜਗਤਾਰ ਕੌਰ ਨਾਲ ਹੋਇਆ। ਜਿੰਨਾ ਦੀ ਕੁੱਖੋਂ ਵੱਡੇ ਸਪੁੱਤਰ ਭਾਈ ਕੁਲਵੰਤ ਸਿੰਘ,ਬੇਟੀ ਸਵ, ਕੁਲਵੰਤ ਕੌਰ,ਬੇਟਾ ਦਰਸ਼ਨ ਸਿੰਘ,ਬੇਟੀ ਜਸਬੀਰ ਕੌਰ, ਬੇਟਾ ਬਗੀਚਾ ਸਿੰਘ,ਬੇਟੀ ਸੁਖਵਿੰਦਰ ਕੌਰ ਅਤੇ ਸਭ ਤੋਂ ਛੋਟਾ ਬੇਟਾ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਵਾਈਸ ਪੰਜਾਬ ਪ੍ਰਧਾਨ ਅਤੇ ਇਲਾਕੇ ਦੇ ਨਾਮਵਰ ਪੱਤਰਕਾਰ ਸਵਿੰਦਰ ਸਿੰਘ ਬਲੇਹਰ ਨੇ ਜਨਮ ਲਿਆ। ਮਾਤਾ ਪਿਤਾ ਵੱਲੋਂ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦੇ ਨਾਲ-ਨਾਲ ਚੰਗੇ ਸੰਸਕਾਰ ਦੇ ਕੇ ਸਾਰੇ ਪਰਿਵਾਰ ਨੂੰ ਇੱਕ ਮਾਲਾ ਵਿੱਚ ਪਰੋ ਕੇ ਚੰਗੀ ਸ਼ਖ਼ਸੀਅਤ ਦੇ ਮਾਲਕ ਬਣਾਇਆ। ਆਪ ਜਿੱਥੇ ਨੇਕ ਮਿਹਨਤ ਦੀ ਕਮਾਈ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ, ਉਥੇ ਉਮਰ ਦੇ ਆਖਰੀ ਪੜਾਅ ਤੱਕ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਲੀਨ ਹੋ ਕੇ ਉਸ ਦੇ ਸ਼ੁਕਰ ਗੁਜ਼ਾਰ ਹੋ ਇੱਕ ਨੀਰੋਗੀ ਜ਼ਿੰਦਗੀ ਬਤੀਤ ਕਰਦੇ ਹੋਏ ਆਖ਼ਰੀ ਸਵਾਸ ਤਿਆਗੇ, 26 ਨਵੰਬਰ ਦਿਨ ਮੰਗਲਵਾਰ ਨੂੰ ਉਹਨਾਂ ਦੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਤੇ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ ਜਸਬੀਰ ਸਿੰਘ ਪੱਟੀ,ਸਿਆਸੀ,ਗੈਰ ਸਿਆਸੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਿਰਕਤ ਕੀਤੀ ਜਾਵੇਗੀ। ਇਸ ਦੁੱਖਦਾਈ ਘੜੀ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਸਰਪੰਚ ਬੋਹੜ ਸਿੰਘ ਬਲੇਹਰ,ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਬਲੇਹਰ,ਸਰਪੰਚ ਪ੍ਰਤਾਪ ਸਿੰਘ ਬਲੇਹਰ, ਨੰਬਰਦਾਰ ਕਰਤਾਰ ਸਿੰਘ ਬਲੇਹਰ,ਅਮਰਜੀਤ ਸਿੰਘ ਢਿੱਲੋਂ,ਕੌਂਸਲਰ ਸੁਖਪਾਲ ਸਿੰਘ ਗਾਬੜੀਆ,ਸਾਬਕਾ ਸਰਪੰਚ ਹਰਜੀਤ ਸਿੰਘ ਬਲੇਹਰ,ਸੁਖਵਿੰਦਰ ਗੋਪਾਲ ਮੱਦਰ,ਡਾਕਟਰ ਮਨਜੀਤ ਸਿੰਘ ਮੱਦਰ,ਕੌਂਸਲਰ ਰਿੰਕੂ ਧਵਨ,ਸਰਪੰਚ ਚਮਕੌਰ ਸਿੰਘ ਬਲੇਹਰ,ਜਥੇਦਾਰ ਸਤਨਾਮ ਸਿੰਘ ਮਨਾਵਾ,ਪ੍ਰਿਸੀਪਲ ਪ੍ਰਮਜੀਤ ਕੁਮਾਰ ਡੀ ਏ ਵੀ ਪਬਲਿਕ ਸਕੂਲ ਭਿੱਖੀਵਿੰਡ,ਸੈਂਕਰਡ ਸੋਲਜ ਕੌਨਵੈਂਟ ਸਕੂਲ ਪਿੰਡ ਕਾਲੇ ਸ੍ ਕੰਧਾਲ ਸਿੰਘ ਬਾਠ,ਇੰਦਰਜੀਤ ਸਿੰਘ ਆਈ ਟੀ ਕਾਲਜ ਭਗਵਾਨਪੁਰਾ,ਮਾਸਟਰ ਜੋਬਨਜੀਤ ਸਿੰਘ ਬਲੇਹਰ,ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੂਬਾ ਸਕੱਤਰ ਜਥੇਦਾਰ ਹਰਪਾਲ ਬਲੇਹਰ,ਚਰਨਜੀਤ ਸਿੰਘ ਬਲੇਹਰ, ਸਾਬਕਾ ਸਰਪੰਚ ਗੁਰਦੇਵ ਸਿੰਘ ਬਲੇਹਰ, ਸਾਬਕਾ ਸਰਪੰਚ ਗੁਰਮੁੱਖ ਸਿੰਘ ਸਾਂਡਪੁਰਾ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਖਹਿਰਾ, ਸਾਬਕਾ ਸਰਪੰਚ ਕੁਲਤਾਰ ਸਿੰਘ ਕਾਲੇ, ਹਰਭਜਨ ਸਿੰਘ ਕਾਲੇ, ਗੋਲਡੀ ਡਲੀਰੀ, ਸਾਬਕਾ ਸਰਪੰਚ ਇਕਬਾਲ ਸਿੰਘ ਦਿਆਲਪੁਰਾ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਦਿਆਲਪੁਰਾ, ਕਿਸਾਨ ਆਗੂ ਗੁਰਸਾਹਬ ਸਿੰਘ ਡੱਲ, ਕਾਮਰੇਡ ਚਮਨ ਲਾਲ ਦਰਾਜਕੇ, ਸੂਬੇਦਾਰ ਉਤਮ ਸਿੰਘ ਸਾਂਡਪੁਰਾ, ਡਾਕਟਰ ਹਰਪਾਲ ਸਿੰਘ ਸਾਂਧਰਾ, ਡਾਕਟਰ ਬਿੱਲਾ ਭਿੱਖੀਵਿੰਡ, ਡਾਕਟਰ ਨੀਰਜ ਮਲਹੋਤਰਾ ਆਨੰਦ ਹਸਪਤਾਲ ਭਿੱਖੀਵਿੰਡ, ਕਿਸਾਨ ਆਗੂ ਸੋਹਣ ਸਿੰਘ ਸਭਰਾ, ਮਨਪ੍ਰੀਤ ਸਿੰਘ ਸਿੱਧਵਾ, ਗੁਰਜੀਤ ਸਿੰਘ ਬਲੇਹਰ, ਸਰਪੰਚ ਬਲਰਾਜ ਸਿੰਘ ਬੁੱਟਰ, ਸਤਨਾਮ ਸਿੰਘ ਜੰਡ ਖਾਲੜਾ, ਚਮਕੌਰ ਸਿੰਘ, ਗੁਰਸ਼ੇਰ ਸਿੰਘ ਸਾਬਕਾ ਸਰਪੰਚ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸਰਬਜੀਤ ਸਿੰਘ ਛੀਨਾ, ਚਾਨਣ ਸਿੰਘ ਸੰਧੂ, ਸੁਰਜੀਤ ਕੁਮਾਰ ਬੌਬੀ, ਜਗਤਾਰ ਸਿੰਘ ਖਾਲੜਾ, ਅਮਨ ਸ਼ਰਮਾ ਖਾਲੜਾ, ਸੁਰਿੰਦਰ ਕੁਮਾਰ ਨੀਟੂ ਖਾਲੜਾ, ਮਨਜੀਤ ਸਿੰਘ ਪੱਟੀ, ਪ੍ਰਧਾਨ ਮਨਜੀਤ ਸਿੰਘ ਝਬਾਲ, ਸੁਖਬੀਰ ਸਿੰਘ ਦਿਆਲਪੁਰ, ਰਾਜੇਸ਼ ਸ਼ਰਮਾ, ਬਲਵੀਰ ਸਿੰਘ ਖਾਲਸਾ, ਸੰਦੀਪ ਕੁਮਾਰ ਉੱਪਲ, ਵਿੱਕੀ ਮਹਿਤਾ, ਅਮਰਗੌਰ ਸਿੰਘ, ਦਾਰਾ ਡੱਲ, ਸੁਰਿੰਦਰ ਕੁਮਾਰ ਨੀਟੂ, ਨਰਿੰਦਰ ਸਿੰਘ ਪੀਟੀਸੀ ਨਿਊਜ਼, ਗੁਰਬੀਰ ਸਿੰਘ ਗੰਡੀਵਿੰਡ, ਹੈਪੀ ਸਭਰਾ, ਕਪਿਲ ਗਿੱਲ, ਬੱਬਣ ਸਭਰਾ, ਲਾਡਾ ਕੰਡਾਂ, ਜਗਦੇਵ ਸਿੰਘ ਸਮਰਾ, ਗੁਰਪ੍ਰੀਤ ਸਿੰਘ ਸੈੰਡੀ, ਗੁਰਪਾਲ ਸਿੰਘ ਹੈਪੀ ਦਿੱਲੀ, ਜਸਬੀਰ ਸਿੰਘ ਛੀਨਾ ਤਰਨਤਾਰਨ, ਦਲਜੀਤ ਸਿੰਘ ਤਰਨਤਾਰਨ, ਹਰਮੀਤ ਸਿੰਘ ਭਿੱਖੀਵਿੰਡ, ਜਗਜੀਤ ਸਿੰਘ ਡੱਲ, ਸੁਖਦੇਵ ਸਿੰਘ ਆਸਲ, ਸਾਜਨ ਖਾਲੜਾ, ਮਨਪ੍ਰੀਤ ਸਿੰਘ ਖਾਲੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਣਗੇ।