ਭਿੱਖੀਵਿੰਡ : ਪੰਜਾਬ ਅੰਦਰ ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਵੱਲੋਂ ਲੈਮ ਲਾਈਟ ਪੈਲਸ ਮਾੜੀ ਗੌਰ ਸਿੰਘ ਵਿਖੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆਏ ਪੂਰੇ ਹਲਕੇ ਦੇ ਮੋਹਤਬਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਹਰ ਵਰਕਰ ਆਪਣਾ ਫਰਜ਼ ਪਛਾਣਦਾ ਹੋਇਆ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨ ਤਾਂ ਜੋ ਪੰਚਾਇਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਹੋ ਸਕੇ। ਇਸ ਮੌਕੇ ਉਨਾਂ ਵੱਲੋਂ ਜੋਨ ਇੰਚਾਰਜਾਂ ਦੀਆਂ ਡਿਊਟੀਆਂ ਲਗਾਈਆਂ ਤੇ ਕਿਹਾ ਉਹ ਆਪੋ ਆਪਣੀਆਂ ਜੋਨਾਂ ਦੀਆਂ ਮੀਟਿੰਗਾਂ ਕਰਕੇ ਸਰਪੰਚੀ ਦੇ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕਰਨ ਤਾਂ ਜੋ ਪਾਰਟੀ ਰਣਨੀਤੀ ਤਹਿਤ ਚੋਣਾਂ ਲੜ ਕੇ ਆਪਣੇ ਉਮੀਦਵਾਰਾਂ ਨੂੰ ਜਿਤਾ ਸਕੇ। ਉਹਨਾਂ ਆਪਣੇ ਵਰਕਰਾਂ ਨੂੰ ਪੂਰਨ ਭਰੋਸਾ ਦਵਾਇਆ ਕਿ ਜਿਹੜਾ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇਗਾ ਉਸ ਦੇ ਕਾਗਜਤ ਰੱਦ ਨਹੀਂ ਹੋਣ ਦਿੱਤੇ ਜਾਣਗੇ। ਉਨਾਂ ਆਮ ਆਦਮੀ ਪਾਰਟੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਨਿਤ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਅਤੇ ਗੈਂਗਸਟਰਾਂ ਵੱਲੋਂ ਮੰਗੀਆਂ ਜਾਣ ਵਾਲੀਆਂ ਫਰੌਤੀਆਂ ਤੇ ਕਾਬੂ ਪਾਉਣ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਕੀਤੇ ਗਏ ਝੂਠੇ ਵਾਅਦੇ ਹੁਣ ਜ਼ਿਆਦਾ ਚਿਰ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਣਗੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ 27 ਵਿੱਚ ਚੱਲਦਾ ਕਰ ਦੇਣਗੇ।
ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਹਰਾ ਕੇ ਸਬਕ ਸਿਖਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਭਿੱਖੀਵਿੰਡ ਗੁਰਮੁਖ ਸਿੰਘ ਸਾਂਡਪੁਰਾ, ਸਾਰਜ ਸਿੰਘ ਦਾਸੂਵਾਲ, ਹਰਜੀਤ ਸਿੰਘ ਕਾਲੀਆ, ਸਿਮਰਨਜੀਤ ਸਿੰਘ ਭੈਣੀ, ਰੇਸ਼ਮ ਸਿੰਘ ਨਵਾਦਾ ਬਾਸਰਕੇ, ਮਨਦੀਪ ਸਿੰਘ ਗੋਰਾ ਸਾਂਧਰਾ , ਸਾਰਜ ਸਿੰਘ ਧੁੰਨ , ਸੁਰਿੰਦਰ ਸਿੰਘ ਘਰਿਆਲੀ , ਪੀ ਏ ਕਵਲ ਭੁੱਲਰ, ਗੁਰਭੇਜ ਸਿੰਘ ਮੱਦਰ, ਗੋਪਾ ਰਾਜੋਕੇ, ਪ੍ਰਧਾਨ ਗੁਰਬਾਜ ਸਿੰਘ ਰਾਜੋਕੇ, ਕਰਨਬੀਰ ਸਿੰਘ ਪਲੋ ਪੱਤੀ, ਰਾਜਬੀਰ ਸਿੰਘ ਪਲੋ ਪੱਤੀ, ਜੁਗਰਾਜ ਸਿੰਘ ਰਾਜੋਕੇ, ਸਰਪੰਚ ਸਤਨਾਮ ਸਿੰਘ ਭਿੱਖੀਵਿੰਡ , ਰਾਜਨ ਕੰਡਾ, ਨੀਰਜ ਧਵਨ, ਸੁਬੇਗ ਸਿੰਘ ਨਾਰਲੀ , ਸੰਦੀਪ ਸਿੰਘ ਸੋਨੀ ਕੰਬੋਕੇ , ਗੁਰਜੰਟ ਸਿੰਘ ਭਗਵਾਨਪੁਰਾ ,ਸੁੱਖ ਸਰਪੰਚ ਹੁੰਦਲ, ਧਰਮਿੰਦਰ ਸਿੰਘ ਸਰਪੰਚ ਮਾਣਕਪੁਰਾ, ਦਿਲਬਾਗ ਸਿੰਘ ਕੱਚਾ ਪੱਕਾ , ਸੁਖਜਿੰਦਰ ਸਿੰਘ ਬਾਸਰਕੇ, ਹਰਦਿਆਲ ਸਿੰਘ ਬਾਸਰਕੇ , ਜਸ ਦੁਆਬੀਆ, ਕੁੱਕੂ ਸ਼ਾਹ ਖਾਲੜਾ, ਸੁਰਿੰਦਰ ਸਿੰਘ ਬੁਗ, ਸੁਖਵਿੰਦਰ ਸਿੰਘ ਖਿੰਦਾ ਮਾੜੀ ਮੇਘਾ, ਸੁੱਖਾ ਸਰਪੰਚ ਅਲਗੋਂ, ਯਾਦਵਿੰਦਰ ਸਿੰਘ ਭਿੱਖੀਵਿੰਡ, ਮਨਦੀਪ ਸਿੰਘ ਭਿਖੀਵਿੰਡ, ਧਰਮਬੀਰ ਉਧੋਕੇ, ਰਮਨਦੀਪ ਸਿੰਘ ਦਰਿਆ , ਸਾਰਜ ਸਿੰਘ ਡਲੀਰੀ, ਸਰਵਣ ਸਿੰਘ ਮੱਦਰ , ਦੇਸਾ ਸਿੰਘ ਡਲੀਰੀ, ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।