26 ਨਵੰਬਰ 'ਤੇ ਵਿਸ਼ੇਸ਼..……….......
ਆਓ ਜਾਣੀਏ ਸੰਵਿਧਾਨ ਬਾਰੇ ..……..
1. ਸੰਵਿਧਾਨ ਕੀ ਹੈ?-ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ
2. ਦੇਸ਼ ਦਾ ਸਰਵ-ਉੱਚ ਕਾਨੂੰਨ ਕੌਣ ਹੈ?-ਭਾਰਤੀ ਸੰਵਿਧਾਨ
3. ਸੰਵਿਧਾਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?-ਡਾਕਟਰ ਭੀਮ ਰਾਓ ਅੰਬੇਦਕਰ
4. ਭਾਰਤੀ ਸੰਵਿਧਾਨ ਸਭਾ ਦਾ ਗਠਨ ਕਰਨ ਦਾ ਆਧਾਰ ਕੀ ਸੀ?-ਕੈਬਨਿਟ ਮਿਸ਼ਨ ਪਲਾਨ, 1946
5. ਪਹਿਲੀ ਵਾਰ ਸੰਵਿਧਾਨ ਬਾਰੇ ਵਿਚਾਰ ਕਿਸਨੇ ਦਿੱਤਾ?-ਐਮ. ਐਨ. ਰਾਓ
6. ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਕਿਸਨੇ ਕੀਤੀ ਸੀ?-ਬਾਲ ਗੰਗਾਧਰ ਤਿਲਕ
7. ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ?-389
8. ਦੇਸੀ ਰਿਆਸਤਾਂ ਵਿੱਚੋਂ ਕਿੰਨੇ ਮੈਂਬਰ ਲਏ ਗਏ ਸਨ?-93 (Princly State)
9. ਬ੍ਰਿਟਿਸ਼ ਪ੍ਰਾਂਤ ਦੇ ਕਿੰਨੇ ਮੈਂਬਰ ਸਨ?-292 ਮੈਂਬਰ
10. ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ?-9 ਦਸੰਬਰ 1946 ਈ.
12. ਸੰਵਿਧਾਨ ਸਭਾ ਦੀ ਦੂਜੀ ਮੀਟਿੰਗ ਕਦੋਂ ਹੋਈ ਸੀ?-11 ਦਸੰਬਰ 1946 ਈ.
13. ਸੰਵਿਧਾਨ ਸਭਾ ਦੀ ਤੀਜੀ ਮੀਟਿੰਗ ਕਦੋਂ ਹੋਈ ਸੀ?-13 ਦਸੰਬਰ 1946 ਈ.
14. ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕਿਹੜੇ ਵਿਅਕਤੀ ਨੂੰ ਆਰਜੀ ਤੌਰ ਤੇ ਪ੍ਰਧਾਨ ਚੁਣਿਆ ਗਿਆ ਸੀ?-ਡਾਕਟਰ ਸਚਿਦਾਨੰਦ ਸਿੰਨਹਾ
15. ਸੰਵਿਧਾਨ ਸਭਾ ਦੀ ਦੂਜੀ ਮੀਟਿੰਗ ਵਿੱਚ ਕਿਹੜੇ ਵਿਅਕਤੀ ਨੂੰ ਸਥਾਈ ਮੈਂਬਰ ਚੁਣਿਆ ਗਿਆ ਸੀ?-ਡਾਕਟਰ ਰਜਿੰਦਰ ਪ੍ਰਸਾਦ
16. ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਦੀ ਕਿਹੜੀ ਮੀਟਿੰਗ ਵਿੱਚ ਆਪਣੇ ਪ੍ਰਸਤਾਵ ਰੱਖੇ ਸਨ?-ਸੰਵਿਧਾਨ ਸਭਾ ਦੀ ਤੀਸਰੀ ਮੀਟਿੰਗ ਵਿੱਚ
17. ਸੰਵਿਧਾਨ ਨੂੰ ਬਣਾਉਣ ਲਈ ਕਿੰਨੀਆਂ ਕਮੇਟੀਆਂ ਚੁਣੀਆਂ ਗਈਆਂ ਸਨ?-22
18. ਸੰਵਿਧਾਨ ਸਭਾ ਦੀ ਸਭ ਤੋਂ ਮਹੱਤਵਪੂਰਨ ਕਮੇਟੀ ਕਿਹੜੀ ਹੈ?-ਡਰਾਫਟਿੰਗ ਕਮੇਟੀ
19. ਡਰਾਫਟਿੰਗ ਕਮੇਟੀ ਦਾ ਸੰਬੰਧ ਕਿਸ ਵਿਅਕਤੀ ਨਾਲ ਹੈ?-ਡਾਕਟਰ ਭੀਮ ਰਾਓ ਅੰਬੇਦਕਰ
20. ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ?-ਡਾ. ਰਾਜਿੰਦਰ ਪ੍ਰਸ਼ਾਦ
21. ਭਾਰਤੀ ਸੰਵਿਧਾਨ ਨੂੰ ਕਦੋਂ ਅੰਗ੍ਰੀਕ੍ਰਿਤ ਕੀਤਾ ਗਿਆ ਸੀ?-26 ਨਵੰਬਰ 1949 ਈ.
22. ਸੰਵਿਧਾਨ ਬਣਾਉਣ ਨੂੰ ਕਿੰਨਾ ਸਮਾਂ ਲੱਗਿਆ?-2 ਸਾਲ 11 ਮਹੀਨੇ 18 ਦਿਨ
23. ਪ੍ਰਸਤਾਵਨਾ ਕਦੋਂ Adoped ਕੀਤੀ ਗਈ ਸੀ?-26 ਨਵੰਬਰ 1949
24. ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ?-26 ਜਨਵਰੀ 1950
25. ਜਦੋਂ ਸੰਵਿਧਾਨ ਨੂੰ ਪਹਿਲੀ ਵਾਰ ਆਪਣਾਇਆ ਗਿਆ ਤਾਂ ਉਸ ਸਮੇਂ ਕਿੰਨੇ ਅਨੁਛੇਦ ਸਨ?-356
26. ਭਾਰਤ ਦੀ ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ?-ਸਰ ਬੀ. ਐਨ. ਰਾਓ
27. ਸੰਵਿਧਾਨ ਦੇ ਉਦਘਾਟਨ ਦੇ ਲਈ ਕਿਹੜਾ ਦਿਨ ਚੁਣਿਆ ਗਿਆ ਸੀ?-26 ਜਨਵਰੀ
28. ਸੰਵਿਧਾਨ ਦੇ ਉਦਘਾਟਨ ਦੇ ਲਈ 26 ਜਨਵਰੀ ਦਾ ਦਿਨ ਕਿਉਂ ਚੁਣਿਆ ਗਿਆ ਸੀ?-ਕਿਉਂਕਿ ਕਾਂਗਰਸ ਨੇ ਇਸ ਨੂੰ 1930 ਈ. ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ
29. ਭਾਰਤ ਵਿੱਚ ਸੰਵਿਧਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ?-26 ਨਵੰਬਰ
30. ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਨੂੰ ਕਿਸਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਹੈ?-ਡਾ. ਬੀ. ਆਰ. ਅੰਬੇਦਕਰ
31. ਭਾਰਤ ਦੇ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਹੋਈ ਸੀ?-1951 ਈ.
32. ਭਾਰਤ ਦੇ ਸੰਵਿਧਾਨ ਉੱਤੇ ਸਭ ਤੋਂ ਵੱਧ ਪ੍ਰਭਾਵ ਕਿਹੜੇ ਐਕਟ ਦਾ ਪਿਆ ਸੀ?-ਭਾਰਤ ਸਰਕਾਰ ਐਕਟ 1935 ਈ.
33. ਮੂਲ ਭਾਰਤੀ ਸੰਵਿਧਾਨ ਵਿੱਚ ਕਿੰਨੇ ਭਾਗ ਅਤੇ ਅਨੁਛੇਦ ਸਨ?-22 ਭਾਗ ਅਤੇ 395 ਅਨੁਛੇਦ
34. ਭਾਰਤੀ ਸੰਵਿਧਾਨ ਦਾ ਬਲੂ ਪ੍ਰਿੰਟ ਕਿਹੜੇ ਐਕਟ ਨੂੰ ਸਮਝਿਆ ਜਾਂਦਾ ਹੈ?-ਭਾਰਤ ਸਰਕਾਰ ਐਕਟ 1935
35. ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦ ਤੋਂ ਸ਼ੁਰੂ ਹੁੰਦੀ ਹੈ?-ਅਸੀਂ ਭਾਰਤ ਦੇ ਲੋਕ
36. ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਹਨ?-12 ਅਨੁਸੂਚੀਆਂ
37. ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?-25 ਭਾਗਾਂ ਵਿੱਚ
ਪ੍ਰੋ.ਗਗਨਦੀਪ ਕੌਰ ਧਾਲੀਵਾਲ (ਇਤਿਹਾਸ)
ਆਰੀਆ ਭੱਟ ਕਾਲਜ ਬਰਨਾਲਾ।