ਸੁਨਾਮ : ਖੇਤਾਂ ਵਿੱਚ ਪਾਣੀ ਲਾਉਂਦੇ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿਖੇ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਚੀਮਾਂ ਦੇ ਹੌਲਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਨਾਇਬ ਸਿੰਘ (40) ਪੁੱਤਰ ਨਾਜਰ ਸਿੰਘ ਵਾਸੀ ਚੀਮਾਂ ਜੋ ਕਿ ਛੋਟਾ ਕਿਸਾਨ ਸੀ ਅਤੇ ਸਿਰਫ ਸਵਾ ਕੁ ਏਕੜ ਜਮੀਨ 'ਤੇ ਖੇਤੀ ਕਰਨ ਦੇ ਨਾਲ-ਨਾਲ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ।ਬੀਤੀ ਸ਼ਾਮ ਉਹ ਆਪਣੇ ਖੇਤ ਬਰਸੀਨ ਨੂੰ ਪਾਣੀ ਲਾਉਣ ਗਿਆ ਅਤੇ ਟਿਊਬਵੈੱਲ ਚਲਾਉਣ ਸਮੇ ਅਚਾਨਕ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਪਰਿਵਾਰਕ ਮੈਂਬਰਾਂ ਵਲੋਂ ਉਸ ਦੇ ਘਰ ਨਾ ਆਉਣ 'ਤੇ ਪਤਾ ਕੀਤਾ ਗਿਆ ਤਾਂ ਉਹ ਟਿਊਬਵੈੱਲ ਦੇ ਕੋਠੇ 'ਚ ਬੇਸੁੱਧ ਹੋਇਆ ਪਿਆ ਸੀ ਅਤੇ ਇਲਾਜ ਲਈ ਹਸਪਤਾਲ ਲਿਜਾਣ ਸਮੇ ਰਸਤੇ 'ਚ ਹੀ ਦਮ ਤੋੜ ਗਿਆ। ਉਨਾਂ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਦੇ ਬਿਆਨਾ 'ਤੇ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।