ਮਾਲੇਰਕੋਟਲਾ : ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਿਛਲੇ ਦਿਨੀਂ ਸਿਹਤ ਵਿਭਾਗ ਵਿੱਚ 304 ਮੈਡੀਕਲ ਅਫਸਰਾਂ ਦੀ ਭਰਤੀ ਕਰਕੇ ਉਹਨਾਂ ਦੀਆਂ ਪੰਜਾਬ ਦੇ ਵੱਖ ਵੱਖ ਸਿਵਲ ਹਸਪਤਾਲਾਂ ਵਿਚ ਨਿਯੁਕਤੀਆਂ ਕੀਤੀਆਂ ਗਈਆਂ। ਪਰ ਹਾਂਅ ਦੇ ਨਾਅਰੇ ਨਾਲ ਜਾਣਿਆ ਜਾਂਦਾ ਮਾਲੇਰਕੋਟਲਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰਾਂ ਦੀਆਂ ਖ਼ਾਲੀ ਪੋਸਟਾਂ ਹੋਣ 'ਤੇ ਵੀ ਉਕਤ ਜ਼ਿਲ੍ਹਾ ਹਸਪਤਾਲ ਨੂੰ ਇਕ ਹੀ ਡਾਕਟਰ ਮਿਲਿਆ। ਜਦੋਂ ਕਿ ਜ਼ਿਲ੍ਹਾ ਸੰਗਰੂਰ ਸਮੇਤ ਧੂਰੀ, ਸੁਨਾਮ, ਮੂਨਕ ਨੂੰ ਦਰਜਨ ਤੋ ਵੱਧ ਡਾਕਟਰ ਮਿਲੇ। ਜਿਸ ਪਤਾ ਚਲਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਾਂਅ ਦੇ ਨਾਅਰੇ ਦੀ ਧਰਤੀ ਨਾਲ ਵਿੱਤਕਰਾ ਕਰ ਰਹੀ ਹੈ। ਚੇਤੇ ਰਹੇ ਕਿ ਤਿੰਨ ਸਾਲ ਦੇ ਕਰੀਬ ਮਾਲੇਰਕੋਟਲਾ ਜ਼ਿਲ੍ਹਾ ਬਨਣ ਤੇ ਸਿਵਲ ਹਸਪਤਾਲ ਨੂੰ ਵੀ ਜ਼ਿਲ੍ਹਾ ਹਸਪਤਾਲ ਦਾ ਦਰਜਾ ਤਾਂ ਮਿਲ ਗਿਆ ਪਰ ਇਥੇ ਜ਼ਿਲਾ ਹਸਪਤਾਲ ਵਿਚ ਸਬ ਡਵੀਜ਼ਨਲ ਹਸਪਤਾਲ ਮੁਤਾਬਕ ਹੀ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਡਾਕਟਰਾਂ ਦੀ ਘਾਟ ਨੂੰ ਲੈਕੇ ਡਾਕਟਰ ਅਬਦੁਲ ਕਲਾਮ ਵੈਲਫੇਅਰ ਸੁਸਾਇਟੀ ਵਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕਰੀਬ ਡੇਢ ਮਹਿਨੇ ਤੱਕ ਡਾਕਟਰਾ ਦੀ ਘਾਟ ਨੂੰ ਲੈਕੇ ਧਰਨਾ ਪ੍ਰਦਰਸ਼ਨ ਵੀ ਕੀਤੇ ਤੇ ਸਿਹਤ ਮੰਤਰੀ ਦੇ ਵਿਸ਼ਵਾਸ ਦਵਾਇਆ ਸੀ ਕਿ ਬਹੁਤ ਛੇਤੀ ਹੀ ਇਸ ਘਾਟ ਨੂੰ ਪੂਰਾ ਕਰ ਦਿੱਤਾ ਜਾਵੇਗਾ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜ਼ਿਲ੍ਹਾ ਹਸਪਤਾਲ ਮਾਲੇਰਕੋਟਲਾ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਮਾਲੇਰਕੋਟਲਾ ਦੇ ਸਮਾਜ ਸੇਵਕ ਵ ਸਾਬਕਾ ਕੋਸਲਰ ਬੇਅੰਤ ਕਿੰਗਰ ਦੇ ਐਡਵੋਕੇਟ ਵੀਸਮ ਕਿੰਗਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪੀ ਆਈ ਐਲ ਰਿਟ ਪਟੀਸ਼ਨ ਦਾਇਰ ਕਰਕੇ ਸਰਕਾਰ ਦੀ ਅਣਦੇਖੀ ਵਲ਼ ਧਿਆਨ ਦਵਾਇਆ ਤਾਂ ਮਾਣਯੋਗ ਅਦਾਲਤ ਵਲੋਂ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਬਾਰਾਂ ਦਸੰਬਰ ਤੱਕ ਦਾ ਸਮਾਂ ਦਿੱਤਾ ਹੋਇਆ ਹੈ।