ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥
धनासरी महला ५ ॥ चतुर दिसा कीनो बलु अपना सिर ऊपरि करु धारिओ ॥ क्रिपा कटाख्य अवलोकनु कीनो दास का दूखु बिदारिओ ॥१॥ हरि जन राखे गुर गोविंद ॥ कंठि लाइ अवगुण सभि मेटे दइआल पुरख बखसंद ॥ रहाउ ॥ जो मागहि ठाकुर अपुने ते सोई सोई देवै ॥ नानक दासु मुख ते जो बोलै ईहा ऊहा सचु होवै ॥२॥१४॥४५॥
ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ। ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ। ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ। ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ। ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ। ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ।।
हे भाई! जिस प्रभु ने चारों तरफ (सारी सृष्टि में) अपनी कला फैलाई हुई है, उसने (अपने दास के) सिर पर सदा ही अपना हाथ रखा हुआ है। मेहर की निगाह से अपने दास की ओर देखता है, और, उसका हरेक दुख दूर कर देता है।1। हे भाई! परमात्मा अपने सेवक की (हमेशा) रखवाली करता है। (सेवक को अपने) गले से लगा के दया-का-घर सर्व-व्यापक बख्शनहार प्रभु उनके सारे अवगुण मिटा देता है। रहाउ। हे भाई! प्रभु के दास अपने प्रभु से जो कुछ माँगते हैं वह वही कुछ उनको देता है। हे नानक! (प्रभु का) सेवक जो कुछ मुँह से बोलता है, वह इस लोक में परलोक में अटल हो जाता है।2।14।45।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!