ਚਾਓਕੇ : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਜੀਵ ਨਾਗਪਾਲ ਜਿਲਾ ਕੋਆਰਡੀਨੇਟਰ ਕਿਸ਼ੋਰ ਸਿੱਖਿਆ ਦੀ ਦੇਖਰੇਖ ਹੇਠ ਪਿਛਲੇ ਦਿਨੀ ਏਡਜ ਦਿਵਸ ਨਾਲ ਸੰਬੰਧਿਤ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ ਸਰਕਾਰੀ ਹਾਈ ਸਕੂਲ ਡਿੱਖ ਦੀ ਟੀਮ ਨੇ ਮੁੱਖ ਅਧਿਆਪਕਾ ਸ੍ਰੀਮਤੀ ਰੋਸ਼ਨੀ ਚਾਵਲਾ ਜੀ ਦੀ ਯੋਗ ਅਗਵਾਈ ਹੇਠ ਭਾਗ ਲਿਆ ਇਹਨਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਸੁਰਿੰਦਰ ਸਿੰਘ ਅ/ਕ ਟੀਚਰ ਅਤੇ ਨਿਰਮਲ ਸਿੰਘ ਸਾਇੰਸ ਮਾਸਟਰ ਨੇ ਕਰਵਾਈ ਰਾਜਵੀਰ ਕੌਰ ਦਸਵੀਂ ਜਮਾਤ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 3000 ਰੁਪਏ ਦਾ ਇਨਾਮ ਜਿੱਤਿਆ ਅਤੇ ਸਰਕਾਰੀ ਹਾਈ ਸਕੂਲ ਡਿੱਖ ਦਾ ਨਾਂ ਰੋਸ਼ਨ ਕੀਤਾ ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਨਵਜੋਤ ਕੌਰ ਜਮਾਤ ਅੱਠਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 1000 ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹਰਜੋਤ ਕੌਰ ਜਮਾਤ ਅੱਠਵੀਂ ਨੇ ਵੀ ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ ਅਤੇ ਦਰਸ਼ਕਾਂ ਦੀ ਵਾਹੋ ਵਾਹੀ ਖੱਟੀ ਕੁੱਲ ਮਿਲਾ ਕੇ ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਡਿੱਖ ਦੀ ਝੰਡੀ ਰਹੀ। ਮੀਡੀਆ ਕੋਆਰਡੀਨੇਟਰ ਜਗਸੀਰ ਸਿੰਘ ਢੱਡੇ ਜਗਦੀਪ ਸਿੰਘ ਮੌੜ ਹਰਵਿੰਦਰ ਭੁੱਲਰ ਉਮੇਸ਼ ਕੁਮਾਰ ਸੁਰਿੰਦਰ ਸਿੰਗਲਾ ਸੁਖਪਾਲ ਕੌਰ ਮੋਨਿਕਾ ਗੋਇਲ ਸੈਲੀ ਰਾਣੀ ਨੀਤੂ ਰਾਣੀ ਸੁਨੀਤਾ ਰਾਣੀ ਅਧਿਆਪਕਾਂ ਨੇ ਬੱਚਿਆਂ ਅਤੇ ਗਾਇਡ ਅਧਿਆਪਕਾਂ ਦੀ ਪ੍ਰਸ਼ੰਸਾ ਕਰਦੇ ਵਧਾਈਆਂ ਦਿੱਤੀਆਂ।