ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਨਗਰ ਕੌਂਸਲ ਸੰਗਰੂਰ ਦੀ ਚੋਣ ਪ੍ਰਕਿਰਿਆ ਵਿਚੋਂ ਬਾਹਰ ਹੋਣ ਤੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹਲਕਾ ਸੰਗਰੂਰ ਦੀ ਅਗਵਾਈ ਦਾ ਦਾਅਵਾ ਕਰਨ ਵਾਲੇ ਸੀਨੀਅਰ ਆਗੂਆਂ ਵਲੋਂ ਹਰ ਰੋਜ਼ ਨਗਰ ਕੌਂਸਲ ਦੀਆਂ ਚੋਣਾਂ ਲੜਨ ਦੀਆਂ ਤਿਆਰੀਆਂ ਕਰਨ ਲਈ ਲਗਾਤਾਰ ਹੰਗਾਮੀ ਮੀਟਿੰਗਾਂ ਕਰਨ ਦੀ ਸਿਲਸਿਲਾ ਜਾਰੀ ਰੱਖਣ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਰਹੀਆਂ ਅਤੇ ਇਹ ਬਿਆਨ ਵੀ ਅਖ਼ਬਾਰਾਂ ਵਿੱਚ ਆਉਂਦੇ ਰਹੇ ਕਿ ਸੰਭਾਵਿਤ ਉਮੀਦਵਾਰਾਂ ਤੋਂ ਦਰਖਾਸਤਾਂ ਮੰਗੀਆਂ ਗਈਆਂ ਹਨ। ਉਨ੍ਹਾਂ ਨੂੰ ਮੈਰਿਟ ਦੇ ਆਧਾਰ ਤੇ ਟਿੱਕਟਾਂ ਦੇਣ ਲਈ ਤਜਰਬੇਕਾਰ ਸੀਨੀਅਰ ਆਗੂਆਂ ਦੀ ਛੇ ਮੈਂਬਰੀਂ ਕਮੇਟੀ ਬਣਾਈ ਗਈ ਜਿਨ੍ਹਾਂ ਵਲੋਂ ਸਿਕਰਿਊਟਨੀ ਕਰਨ ਉਪਰੰਤ ਜਿੱਤਣ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ ਸਿਫਾਰਸ਼ ਕਰਨ ਦੀਆਂ ਗੱਲਾਂ ਹੋ ਰਹੀਆਂ ਸਨ ਪਰੰਤੂ ਬਾਅਦ ਵਿੱਚ ਕੋਈ ਉਮੀਦਵਾਰ ਨਾਂ ਮਿਲਣ ਕਾਰਨ ਜਿਸ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਥ ਵਿਰੋਧੀ ਕਹਿ ਰਿਹਾ ਉਸ ਬੀਜੇਪੀ ਨਾਲ ਸਮਝੌਤਾ ਕਰਨ ਦਾ ਸਿਗੂਫਾ ਛੱਡ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਵਲ ਦਸ ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਹੋ ਗਿਆ ਅਤੇ ਕੁਝ ਦਿਨ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਲੈਟਰਪੈਡ ਤੇ ਦੱਸ ਉਮੀਦਵਾਰਾਂ ਦੀ ਸੂਚੀ ਜਾਰੀ ਹੋ ਗਈ ਪਰੰਤੂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੀ ਕੁਝ ਉਮੀਦਵਾਰਾਂ ਨੇ ਪਾਰਟੀ ਵਲੋਂ ਚੋਣ ਲੜਨ ਤੋਂ ਨਾਂ ਕਰ ਦਿੱਤੀ ਅਤੇ ਉਸ ਤੋਂ ਬਾਅਦ ਸ੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਵੀ ਪਾਰਟੀ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜਨ ਤੋਂ ਮੁਨਕਰ ਹੋ ਗਏ ਪਾਰਟੀ ਦੀ ਅਜਿਹੀ ਪਤਲੀ ਅਤੇ ਤਰਸਯੋਗ ਸਥਿਤੀ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਹਰ ਵਰਕਰ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਜੇ ਨਗਰ ਕੌਂਸਲ ਦੀਆਂ ਟਿਕਟਾਂ ਵੰਡਣ ਵਾਲੇ ਹਲਕੇ ਦੇ ਸੀਨੀਅਰ ਆਗੂ ਖੁਦ ਹੀ ਪਾਰਟੀ ਟਿਕਟ ਤੇ ਚੋਣ ਲੜਨ ਤੋਂ ਕਿਨਾਰਾ ਕਰ ਜਾਣ ਫਿਰ ਤਾਂ ਭਵਿੱਖ ਵਿੱਚ ਕੀ ਆਸ ਰੱਖੀ ਜਾ ਸਕਦੀ ਹੈ। ਇਸ ਸੰਦਰਭ ਵਿੱਚ ਯਾਦ ਰਹੇ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਭਰਾ ਦੀ ਭੂਮਿਕਾ ਵਿੱਚ ਨਗਰ ਕੌਂਸਲ ਵਿੱਚ ਲਗਾਤਾਰ ਦਸ ਸਾਲ ਆਪਣੀ ਸਰਦਾਰੀ ਕਾਇਮ ਰੱਖੀ ਅਤੇ ਸਿਰ ਜੋੜ ਕੇ ਸ਼ਹਿਰ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਪਰੰਤੂ ਅੱਜ ਦੇ ਪਾਰਟੀ ਨਿਘਾਰ ਨੂੰ ਦੇਖ ਕੇ ਭਵਿੱਖ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ ਪ੍ਰੰਤੂ ਅਜੇ ਵੀ ਪਾਰਟੀ ਪ੍ਰਧਾਨ ਅਤੇ ਲੀਡਰਸ਼ਿਪ ਵਲੋਂ ਗਲਤ ਫੈਸਲਿਆਂ ਅਤੇ ਗਲਤੀਆਂ ਕਾਰਨ ਪਾਰਟੀ ਦੇ ਧਰਾਤਲ ਤੇ ਜਾਣ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਨਹੀਂ ਸਮਝੀ ਜਾ ਰਹੀ ਪੁਰਾਣੀ ਲੀਡਰਸ਼ਿਪ ਨੂੰ ਕੰਧ ਤੇ ਲਿਖਿਆ ਪੜ੍ਹ ਕੇ ਮੌਜੂਦਾ ਹਾਲਾਤ ਵਿੱਚ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵਲੋਂ ਦਿੱਤੇ ਆਦੇਸ਼ ਅਨੁਸਾਰ ਨਵੀਂ ਭਰਤੀ ਉਪਰੰਤ ਛੇ ਮਹੀਨੇ ਬਾਅਦ ਬਨਣ ਵਾਲੀ ਨਵੀਂ ਲੀਡਰਸ਼ਿਪ ਪਾਰਟੀ ਨੂੰ ਦੁਬਾਰਾ ਖੜ੍ਹੇ ਕਰਨ ਲਈ ਅਤੇ ਖੋਇਆ ਹੋਇਆ ਭਰੋਸਾ ਹਾਸਲ ਕਰਨ ਲਈ ਨਵੇਂ ਡੈਲੀਗੇਟਾਂ ਵਲੋਂ ਚੁਣੇ ਗਏ ਪਾਰਟੀ ਪ੍ਰਧਾਨ ਵੱਲੋਂ ਖੁਸ਼ਾਮਦੀਆਂ ਅਤੇ ਚਾਪਲੂਸੀਆਂ ਨੂੰ ਪਾਸੇ ਕਰਕੇ ਤਜਰਬੇਕਾਰ ਅਤੇ ਪੰਥਪ੍ਰਸਤ ਆਗੂਆਂ ਦੀ ਰਾਏ ਨਾਲ ਭਵਿੱਖ ਲਈ ਪਾਰਟੀ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਸਰਵਪ੍ਰਵਾਨਤ ਏਜੰਡਾ ਤਹਿ ਕਰਨਾ ਚਾਹੀਦਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦਲ ਦੁਬਾਰਾ ਖੜ੍ਹਾ ਹੋ ਸਕੇ। ਉਨ੍ਹਾਂ ਹਲਕਾ ਸੰਗਰੂਰ ਦੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਹੌਂਸਲਾ ਰੱਖਣ ਪਾਰਟੀ ਵਿੱਚ ਸੁਧਾਰ ਉਪਰੰਤ ਖਿਲਰੇ ਹੋਏ ਢਾਂਚੇ ਨੂੰ ਮਜ਼ਬੂਤ ਕਰਾਂਗੇ।