ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਰਾਜਿੰਦਰ ਦੀਪਾ ਨੇ ਕਿਹਾ ਕਿ ਕੋਝੇ ਹੱਥਕੰਡੇ ਵਰਤਕੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਵਾਕੇ ਜਿੱਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਚੀਮਾਂ ਨਗਰ ਪੰਚਾਇਤ ਦੇ ਬਾਕੀ ਰਹਿੰਦੇ ਚਾਰ ਵਾਰਡਾਂ ਵਿੱਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ । ਵੋਟਰ ਹਾਕਮ ਧਿਰ ਨੂੰ ਧੱਕੇਸਾਹੀ ਦਾ ਜਵਾਬ ਵੋਟ ਰਾਹੀਂ ਦੇਣਗੇ। ਮੰਗਲਵਾਰ ਨੂੰ ਸੁਨਾਮ ਵਿਖੇ ਆਪਣੀ ਰਿਹਾਇਸ਼ ਤੇ ਚੋਣ ਲੜ ਰਹੇ ਉਮੀਦਵਾਰਾਂ ਨਾਲ ਮੀਟਿੰਗ ਸਮੇਂ ਬੋਲਦਿਆਂ ਰਾਜਿੰਦਰ ਦੀਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਤਾ ਦੇ ਨਸ਼ੇ ਵਿੱਚ ਕੌਂਸਲ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਕੇ ਵਾਹ ਵਾਹ ਖੱਟੀ ਹੈ ਇਸ ਦਾ ਜਵਾਬ ਵੋਟਰ ਬਾਕੀ ਰਹਿੰਦੇ ਵਾਰਡਾਂ ਵਿੱਚ ਦੇਣਗੇ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੀਆਂ ਟਾਹਰਾਂ ਮਾਰਨ ਵਾਲੇ ਵੋਟਾਂ ਤੋਂ ਭੱਜ ਰਹੇ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਸੂਬੇ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਸਰਕਾਰੀ ਨੌਕਰੀਆਂ ਦੇਣ ਦਾ ਕੋਰਾ ਝੂਠ ਬੋਲਿਆ ਜਾ ਰਿਹਾ ਹੈ।
ਇਸ ਮੌਕੇ ਨਗਰ ਪੰਚਾਇਤ ਚੀਮਾਂ ਦੇ ਵਾਰਡ ਨੰਬਰ 9 ਤੋਂ ਸਰਬਸੰਮਤੀ ਨਾਲ ਜਿੱਤੇ ਉਮੀਦਵਾਰ ਕੁਲਦੀਪ ਸਿੰਘ ਵੀ ਹਾਜ਼ਰ ਸਨ ਜਿਸ ਦੇ ਮੁਕਾਬਲੇ ਆਪ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਜਗਸੀਰ ਸਿੰਘ ਸੀਰਾ ਨੇ ਆਪਣੀ ਹਾਰ ਦੇਖਦੇ ਹੋਏ ਕਾਗ਼ਜ਼ ਵਾਪਸ ਲੈ ਲਏ ਸਨ। ਇਸ ਮੌਕੇ ਵਾਰਡ ਨੰਬਰ 11 ਦੇ ਉਮੀਦਵਾਰ ਲੀਲਾ ਸਿੰਘ, ਵਾਰਡ ਨੰਬਰ 12 ਤੋ ਰਣਜੀਤ ਸਿੰਘ ਵਾਰਡ ਨੰਬਰ 3 ਤੇ 7 ਦੇ ਉਮੀਦਵਾਰ ਤੋ ਇਲਾਵਾ ਰਿਸੀਵਰ ਦਰਬਾਰਾ ਸਿੰਘ, ਦਰਸ਼ਨ ਸਿੰਘ ਪ੍ਰਧਾਨ, ਨਿੱਕਾ ਸਿੰਘ, ਜੱਥੇਦਾਰ ਲੀਲਾ ਸਿੰਘ, ਦਰਸ਼ਨ ਸਿੰਘ ਮੰਢਾਲੀ, ਗੁਰਦੀਪ ਸਿੰਘ, ਨਾਰੰਗ ਸਿੰਘ, ਜਗਤਾਰ ਸਿੰਘ ਬਿੱਲਾ, ਰਾਜੂ ਨੰਬਰਦਾਰ, ਮਿੱਠਾ ਮਾਨ, ਰਣਜੀਤ ਸਿੰਘ, ਲੀਲਾ ਸਿੰਘ, ਸਤਨਾਮ ਸਿੰਘ ਮੰਗਾ, ਗੁਰਜੰਟ ਸਿੰਘ ਮਾਨ, ਬਿੱਕਰ ਸਿੰਘ ਸਾਬਕਾ ਐਮ ਸੀ ,ਮੀਤਾ ਧਾਲੀਵਾਲ, ਗੁਰਜੰਟ ਸਿੰਘ ਨੰਬਰਦਾਰ, ਲੱਖੀ ਸਿੰਘ ਆਦਿ ਹਾਜ਼ਰ ਸਨ।