ਪਾਇਲ : ਨਗਰ ਪੰਚਾਇਤ ਮਲੌਦ ਦੀਆਂ ਚੋਣਾਂ ਵਿੱਚ ਵੱਖ ਵੱਖ ਵਾਰਡਾਂ ਦਾ ਦੌਰਾ ਕਰਦਿਆਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮਲੌਦ ਸ਼ਹਿਰ ਨੂੰ ਤਰੱਕੀ ਵੱਲ ਲਿਜਾਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਲਾਜ਼ਮੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸ਼ਹਿਰ ਦਾ ਕੋਈ ਵਿਕਾਸ ਨਹੀਂ ਕੀਤਾ।
ਉਹਨਾਂ ਪ੍ਰਧਾਨਗੀ ਦੇ ਦਾਅਵੇਦਾਰ ਸੋਨੀਆ ਗੋਇਲ ਦੇ ਵਾਰਡ ਵਿੱਚ ਵੋਟਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਸ਼ਹਿਰ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜਦੋਂ ਪੜੇ ਲਿਖੇ ਸੂਝਵਾਨ ਉਮੀਦਵਾਰ ਨੂੰ ਚੁਣਿਆ ਜਾਵੇ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮਲੌਦ ਸ਼ਹਿਰ ਦੀਆਂ 11 ਦੀਆਂ 11 ਸੀਟਾਂ ਜਿੱਤਾਂਗੇ। ਉਹਨਾਂ ਕਿਹਾ ਕਿ ਵੋਟਰਾਂ ਵਿੱਚ ਆਪ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਦੀ ਨਵੀਂ ਨਗਰ ਪੰਚਾਇਤ ਚੁਣਨ ਤੋਂ ਬਾਅਦ ਪਿਛਲੀਆਂ ਸਰਕਾਰਾਂ ਦੇ ਰਾਜ ਵਿੱਚ ਹੋਈਆਂ ਧਾਂਦਲੀਆਂ ਦਾ ਵੀ ਲੇਖਾ ਜੋਖਾ ਕੀਤਾ ਜਾਵੇਗਾ। ਇਸ ਮੌਕੇ ਦੀਪਕ ਗੋਇਲ, ਚੇਅਰਮੈਨ ਕਰਨ ਸਿਹੋੜਾ, ਚੇਅਰਮੈਨ ਬੂਟਾ ਸਿੰਘ ਗਿੱਲ ਰਾਣੋ, ਪ੍ਰਧਾਨ ਰਾਣਾ ਕੂੰਨਰ, ਪ੍ਰਧਾਨ ਏ ਪੀ ਜੱਲਾ, ਪੀਏ ਮਨਜੀਤ ਸਿੰਘ ਡੀਸੀ, ਸਰਪੰਚ ਐਡਵੋਕੇਟ ਦਵਿੰਦਰ ਸਿੰਘ ਚਣਕੋਈਆ, ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ ਵੀ ਟੀਮ ਵਿੱਚ ਸ਼ਾਮਲ ਸਨ।