ਸੁਨਾਮ : ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਚੱਲ ਰਹੇ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਦੀ ਸਮਾਪਤੀ ਮੌਕੇ ਵਲੰਟੀਅਰਜ਼ ਨੂੰ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਸਿੰਘ ਭਰੂਰ ਅਤੇ ਜੋਗਿੰਦਰ ਸਿੰਘ ਚੰਦੜ ਚੇਅਰਮੈਨ ਅਜੀਤ ਨਰਸਿੰਗ ਕਾਲਜ਼ ਨੇ ਸਨਮਾਨਿਤ ਕੀਤਾ। ਐਤਵਾਰ ਨੂੰ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸਕੂਲ ਦੇ ਵਿਹੜੇ ਵਿਖੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਸਿੰਘ ਭਰੂਰ ਨੇ ਨੌਜਵਾਨਾਂ ਨੂੰ ਸਮਾਜ ਦੀ ਭਲਾਈ ਲਈ ਕਾਰਜਸ਼ੀਲ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਪੜ੍ਹਾਈ ਦੇ ਨਾਲ ਸਮਾਜਿਕ ਗਤੀਵਿਧੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਐਨ.ਐਸ.ਐਸ ਦੇ ਲਾਭ ਬਾਰੇ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਐਨ.ਐਸ.ਐਸ ਦਾ ਪਲੇਟਫਾਰਮ ਵਿਦਿਆਰਥੀਆਂ ਨੂੰ ਆਪਣੀ ਅਗਲੇਰੀ ਉੱਚ ਸਿੱਖਿਆ ਵਿੱਚ ਅਤੇ ਉਹਨਾਂ ਨੂੰ ਨੌਕਰੀਆਂ ਵਿੱਚ ਕਿਵੇਂ ਸਹਾਈ ਸਿੱਧ ਹੁੰਦਾ ਹੈ ਅਤੇ ਐਨ.ਐਸ.ਐਸ ਸਰਟੀਫਿਕੇਟ ਦੀ ਗ੍ਰੇਡੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ। ਦੇ ਪ੍ਰਿੰਸੀਪਲ ਪਵਨਜੀਤ ਸਿੰਘ ਹੰਝਰਾ ਨੇ ਐਨਐਸਐਸ ਦੇ ਸੱਤ ਰੋਜ਼ਾ ਕੈਂਪ ਦੀ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਨੈਸ਼ਨਲ ਸਰਵਿਸ ਸਕੀਮ ਨਾਲ ਜੋੜਨ ਦੀ ਹਦਾਇਤ ਵੀ ਦਿੱਤੀ। ਉਨ੍ਹਾਂ ਦੱਸਿਆ ਇਨ੍ਹਾਂ ਸੱਤ ਰੋਜ਼ਾ ਕੈਂਪ ਵਿੱਚ ਵਿਦਿਆਰਥੀਆਂ ਨੂੰ ਸਵੱਛ ਅਭਿਆਨ ਦੌਰਾਨ ਸ਼ਹੀਦ ਊਧਮ ਸਿੰਘ ਚੌਂਕ ਸੁਨਾਮ ਵਿਖੇ ਸਫਾਈ ਅਭਿਆਨ, ਅਗਰਸੈਨ ਚੌਂਕ ਵਿਖੇ ਮਹਾਰਾਜਾ ਅਗਰਸੈਨ ਸਮਾਰਕ ਸਫ਼ਾਈ, ਨਸ਼ਾ ਮੁਕਤੀ ਰੈਲੀ, ਨਸ਼ਾ ਮੁਕਤ ਪੰਜਾਬ ਨਾਅਰੇ, ਕੌਮੀ ਸੇਵਾ ਯੋਜਨਾ ਨਾਅਰੇ, ਸਕੂਲ ਕੈਂਪਸ ਸਫਾਈ ਅਤੇ ਸੁੰਦਰਤਾ, ਰੱਖ ਰਖਾਵ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਇਤਿਹਾਸ ਨਾਲ ਜੋੜਿਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੀ ਮੈਨੇਜਮੈਂਟ ਵਿੱਚ ਸਕੂਲ ਦੇ ਸਟਾਫ ਨੇ ਅਹਿਮ ਭੂਮਿਕਾ ਨਿਭਾਈ 50 ਬੱਚਿਆਂ ਦੇ ਯੂਨਿਟ ਨੇ ਇਸ ਐਨ.ਐਸ.ਐਸ ਕੈਂਪ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ ਸਰਿਤਾ ਸੋਹਲ, ਸੋਨਿਕਾ ਮਿੱਤਲ, ਮਨਜੀਤ ਕੌਰ, ਤਜਿੰਦਰ ਪਾਲ ਕੌਰ, ਸਮਰੀਤੀ ਬਸੀ, ਰੀਨਾ ਚੋਪੜਾ, ਗਗਨਪ੍ਰੀਤ, ਰਾਜ ਜਿੰਦਲ, ਮਨਿੰਦਰ ਕੌਰ, ਸੁਨੀਤਾ ਰਾਣੀ, ਤਰੰਗ, ਮਮਤਾ, ਵੰਦਨਾ, ਨੀਸ਼ਾ, ਸ਼ਿਲਪਾ ਕੋਹਲੀ, ਰੇਖਾ ਅਤੇ ਹੋਰ ਸਟਾਫ ਮੈਂਬਰ ਸਾਹਿਬਾਨ ਹਾਜ਼ਰ ਸਨ।