ਸੁਨਾਮ : ਮਾਤਾ ਗੁਜ਼ਰੀ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਬਾਲਾਜੀ ਹਸਪਤਾਲ ਦੀ ਵੱਲੋਂ ਜਾਖਲ ਮੇਨ ਰੋਡ ਗੁਰਦੁਆਰਾ ਕੜਾਕੇ ਵਾਲਾ ਦੇ ਨਜ਼ਦੀਕ ਲੰਗਰ ਲਗਾਇਆ ਗਿਆ। ਇਸ ਮੌਕੇ ਡਾਕਟਰ ਜੋਨੀ ਗੁਪਤਾ, ਡਾਕਟਰ ਮੋਨਿਕਾ ਗੋਇਲ, ਕਵੀਸ਼ ਗੁਪਤਾ, ਰਿਧੀਮਾ ਗੁਪਤਾ ਅਤੇ ਹੋਰ ਸਟਾਫ਼ ਨੇ ਲੋਕਾਂ ਨੂੰ ਲੰਗਰ ਛਕਾਇਆ ਡਾ: ਜੋਨੀ ਗੁਪਤਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰਾਖੀ ਲਈ ਆਪਣਾ ਸਰਬੰਸ ਵਾਰਕੇ ਦੂਜਿਆਂ ਦੀ ਰਾਖੀ ਕੀਤੀ। ਅਜਿਹੀ ਲਾਮਿਸਾਲ ਸ਼ਹਾਦਤ ਦੀ ਦੁਨੀਆਂ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ। ਅਜਿਹੇ ਮਹਾਨ ਗੁਰੂਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਹਗੀਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਬਿੱਟੂ ਸਿੰਘ, ਰਾਜਵਿੰਦਰ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਨੇਹਾ ਰਾਣੀ ਆਦਿ ਹਾਜ਼ਰ ਸਨ।