ਸੁਨਾਮ : ਅਗਰਵਾਲ ਸਭਾ ਸੁਨਾਮ ਵੱਲੋਂ ਪ੍ਰਧਾਨ ਹਕੂਮਤ ਰਾਏ ਜਿੰਦਲ ਦੀ ਅਗਵਾਈ ਹੇਠ ਏਕਮ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਹਾਰਾਜਾ ਅਗਰਸੈਨ ਚੌਕ ਵਿੱਚ ਮਨਾਇਆ ਗਿਆ। ਸਭਾ ਵੱਲੋਂ ਇਹ ਦਿਹਾੜਾ ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਪੂਜਾ ਅਤੇ ਭੋਗ ਪ੍ਰਸਾਦਿ ਦੀ ਸੇਵਾ ਸਭਾ ਦੇ ਚੇਅਰਮੈਨ ਮਨਪ੍ਰੀਤ ਬਾਂਸਲ ਅਤੇ ਉਸ ਦੇ ਪਰਿਵਾਰ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸਭਾ ਦੇ ਮੈਂਬਰਾਂ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਹਕੂਮਤ ਰਾਏ ਜਿੰਦਲ, ਚੇਅਰਮੈਨ ਮਨਪ੍ਰੀਤ ਬਾਂਸਲ, ਸਰਪ੍ਰਸਤ ਵੇਦ ਪ੍ਰਕਾਸ਼ ਹੋਡਲਾ, ਜਨਰਲ ਸਕੱਤਰ ਕ੍ਰਿਸ਼ਨ ਸੰਦੋਹਾ, ਪ੍ਰੋਜੈਕਟ ਚੇਅਰਮੈਨ ਵਿਕਰਮ ਗਰਗ ਵਿੱਕੀ ਨੇ ਇਹ ਦਿਹਾੜਾ ਮਨਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਸਾਰਿਆ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਤੇ ਐਡਵੋਕੇਟ ਦੀਪਕ ਗੋਇਲ ਨੂੰ ਨਵੇਂ ਈ,ਓ, ਸਲੈਕਟ ਹੋਣ ਤੇ ਅਤੇ ਸ੍ਰੀ ਰੋਨਿਤ ਗੋਇਲ ਨੂੰ ਸੀ, ਏ, ਬਨਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰੀ ਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਮਾਸਟਰ ਰਾਜੀਵ ਬਿੰਦਲ, ਭੀਮ ਸੈਨ ਧਰਮਗੜ, ਯਸ਼ਪਾਲ ਸਿੰਗਲਾ, ਰਾਜੀਵ ਬਿੱਟੂ, ਆਰ, ਡੀ ਕਾਂਸਲ, ਗੌਰਵ ਜ਼ਨਾਲੀਆ, ਪਵਨ ਸੈਕਟਰੀ, ਵਿਨੋਦ ਕੁਮਾਰ, ਗਿਰਧਾਰੀ ਲਾਲ ਜਿੰਦਲ, ਅਸ਼ੋਕ ਕੁਮਾਰ ਬਾਂਸਲ, ਧੀਰਜ ਗੋਇਲ, ਮੁਕੇਸ਼ ਕੁਮਾਰ, ਆਸ਼ੀਸ਼ ਜੈਨ, ਕਮਲ ਗਰਗ, ਰਾਮ ਲਾਲ ਤਾਇਲ, ਅਤੁਲ ਕੁਮਾਰ,ਤਨੁੱਜ ਜਿੰਦਲ, ਵਿਮਲ ਕੁਮਾਰ,ਹਰੀ ਓਮ, ਨਰੇਸ਼ ਕੁਮਾਰ ਸਿੰਗਲਾ, ਸੁਭਾਸ਼ ਚੰਦ ਗੋਇਲ, ਰੇਵਾ ਛਾਹੜੀਆਂ, ਹੈਪੀ ਜੈਨ, ਮੰਜੂ ਗਰਗ, ਦਰਸ਼ਨਾਂ ਦੇਵੀ ਅਤੇ ਪ੍ਰਵੀਨ ਦੇਵੀ ਸਮੇਤ ਭਾਰੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜ਼ਰ ਸਨ।