ਪਟਿਆਲਾ : ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਨੇ ਅੱਜ ਆਪਣੇ 6 ਮੈਂਬਰਾਂ ਸੁਰਜੀਤ ਸਿੰਘ ਦੁਖੀ, ਕੁਲਜੀਤ ਸਿੰਘ, ਸੁਰਜੀਤ ਸਿੰਘ ਸੈਣੀ, ਸ਼ਾਮ ਸੁੰਦਰ, ਜੀ.ਪੀ.ਸਿੰਘ ਅਤੇ ਬਿਮਲ ਕੁਮਾਰ ਚਕੋਤਰਾ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ। ਇਨ੍ਹਾਂ ਮੁਲਾਜ਼ਮਾ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੀਟਿੰਗ ਦੀ ਪ੍ਰਧਾਨਗੀ ਸ਼ਾਮ ਸੁੰਦਰ ਨੇ ਕੀਤੀ। ਮੀਟਿੰਗ ਵਿੱਚ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਉਹ ਪੈਨਸ਼ਨਰਾਂ ਦੇ ਲੰਬਿਤ ਪਏ ਡੀ.ਏ.ਦੀਆਂ ਕਿਸ਼ਤਾਂ ਦੇ ਬਕਾਏ ਤੁਰੰਤ ਦੇਵੇ, ਪੈਨਸ਼ਨਰਾਂ ਦੇ ਬਕਾਏ ਦੇਣ ਵਿੱਚ ਆਨਾ ਕਾਨੀ ਕਰਨ ਦੀ ਪ੍ਰਵਿਤੀ ਨੂੰ ਤਿਲਾਂਜ਼ਲੀ ਦੇਵੇ। ਪੈਨਸ਼ਨਰਾਂ ਨੂੰ ਬੁਢਾਪੇ ਵਿੱਚ ਅੰਦੋਲਨ ਕਰਨ ਲਈ ਮਜ਼ਬੂਰ ਨਾ ਕੀਤਾ ਜਾਵੇ ਇਸ ਮੀਟਿੰਗ ਵਿੱਚ ਉਜਾਗਰ ਸਿੰਘ, ਸੁਰਜੀਤ ਸਿੰਘ ਦੁਖੀ, ਕੁਲਜੀਤ ਸਿੰਘ, ਸੁਰਜੀਤ ਸਿੰਘ ਸੈਣੀ, ਪਰਮਜੀਤ ਕੌਰ ਸੋਢੀ, ਸ਼ਾਮ ਸੰਦਰ, ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਪਰਮਜੀਤ ਸਿੰਘ ਸੇਠੀ, ਵਜ਼ੀਰ ਸਿੰਘ, ਜੀ.ਪੀ.ਸਿੰਘ, ਬਿਮਲ ਕੁਮਾਰ ਚਕੋਤਰਾ ਸ਼ਾਮਲ ਹੋਏ। ਨਰਾਤਾ ਸਿੰਘ ਸਿੱਧੂ ਦੀ ਪਤਨੀ ਦੇ ਜਲਦੀ ਤੰਦਰੁਸਤ ਹੋਣ ਦੀ ਅਰਦਾਸ ਕੀਤੀ ਗਈ।
ਮੀਟਿੰਗ ਵਿੱਚ ਜੀ.ਆਰ.ਕੁਮਰਾ ਦੇ ਛੋਟੇ ਭਰਾ ਪ੍ਰੇਮ ਚੰਦ ਕੁਮਰਾ ਦੇ ਅਚਾਨਕ ਸਵਰਗਵਾਸ ਹੋਣ ‘ਤੇ ਉਸਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਿਆ ਗਿਆ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ।
ਉਜਾਗਰ ਸਿੰਘ