ਸੰਦੌੜ : ਮਲੇਰਕੋਟਲਾ ਦੇ ਇਤਿਹਾਸਿਕ ਪਿੰਡ ਕੁਠਾਲਾ ਦੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਪਵਿੱਤਰ ਅਸਥਾਨ ਮਹਾਨ ਯੋਧੇ ਸਿੰਘ ਸਾਹਿਬ ਜਥੇਦਾਰ ਸ਼ਹੀਦ ਬਾਬਾ ਸੁਧਾ ਸਿੰਘ ਜੀ ਦੇ ਅਸਥਾਨ ਤੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਹੇਠ ਇਕੋਤਰੀ ਸਮਾਗਮ ਦੀ ਸੰਪੂਰਨਤਾਈ ਦੇ ਭੋਗ ਪਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਅਤੇ ਖਜ਼ਾਨਚੀ ਗੋਬਿੰਦ ਸਿੰਘ ਫੌਜ਼ੀ ਤੇ ਬਾਬਾ ਜਗਦੀਪ ਸਿੰਘ ਚਹਿਲ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਨਿੱਘੀ ਮਿੱਠੀ ਸ਼ਰਧਾਂਜਲੀ ਭੇਟ ਕਰਦਿਆਂ ਨਗਰ ਨਿਵਾਸੀਆਂ ਅਤੇ ਸ਼ਰਧਾਵਾਨ ਸਮੁੱਚੀ ਸੰਗਤ ਵੱਲੋਂ ਇਕੋਤਰੀ ਸਮਾਗਮਾਂ ਦਾ ਆਰੰਭ ਹੋਇਆ ਅਤੇ ਸਮਾਗਮ ਦੌਰਾਨ ਦਸਤਾਰ ਸਿਖ਼ਲਾਈ ਕੈਂਪ, ਦਸਤਾਰ ਮੁਕਾਬਲੇ, ਵਾਹਿਗੁਰੂ ਮੰਤਰ ਦੇ ਜਾਪ, ਢਾਡੀ ਜਥੇ ਵੱਲੋਂ ਵੀਰ ਰਸ ਵਾਰਾਂ ਨਾਲ ਸੰਗਤ ਨੂੰ ਮਾਣ ਮੱਤੇ ਕੁਰਬਾਨੀਆਂ ਭਰੇ ਗੁਰੂ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਇਕੋਤਰੀ ਸਮਾਗਮ ਵਿੱਚ ਹਰ ਤਰ੍ਹਾਂ ਦੀ ਸੇਵਾ ਪਾਉਣ ਵਾਲਿਆਂ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਿਰੋਪਾਓ ਪਾ ਕੇ ਮਾਨ ਸਨਮਾਨ ਵੀ ਕੀਤਾ ਆਖਿਰ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਹੁੰਚੀ ਸਾਰੀ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇਜਿੰਦਰ ਸਿੰਘ ਚਹਿਲ, ਲੈਕਚਰਾਰ ਜਸਵਿੰਦਰ ਸਿੰਘ ਚਹਿਲ,ਮਾਸਟਰ ਗੁਰਮੀਤ ਸਿੰਘ ਸੰਧੂ, ਲੈਕਚਰਾਰ ਜਸਵਿੰਦਰ ਸਿੰਘ ਚਹਿਲ, ਬਾਬਾ ਸੁਰਜੀਤ ਸਿੰਘ, ਹਰਵਿੰਦਰ ਸਿੰਘ ਚਹਿਲ, ਬਾਬਾ ਗੁਰਮੇਲ ਸਿੰਘ ਸੰਧੂ ਬੁੱਕਣਵਾਲ, ਗੁਰਦੀਪ ਸਿੰਘ ਚਹਿਲ, ਗੁਰਮੀਤ ਸਿੰਘ ਮਾਹਮਦਪੁਰ, ਬਾਬਾ ਬਲਜੀਤ ਸਿੰਘ ਖ਼ੁਰਦ, ਮਨਪ੍ਰੀਤ ਸਿੰਘ ਮਨੂ, ਹਰਵਿੰਦਰ ਸਿੰਘ ਖਾਲਸਾ, ਹਰਮਨ ਸਿੰਘ ਚਹਿਲ, ਸੂਬੇਦਾਰ ਰਘਵੀਰ ਸਿੰਘ ਕੈਂਥ, ਨਾਰੰਗ ਸਿੰਘ ਤੋਂ ਇਲਾਵਾ ਹੋਰ ਬੇਅੰਤ ਸੰਗਤਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।