ਸੰਦੋੜ : ਸੰਦੋੜ ਨੇੜਲੇ ਗੁਰਦੁਆਰਾ ਈਸ਼ਰਸਰ ਸਾਹਿਬ ਪੁਲ ਕਲਿਆਣ ਵਿਖੇ (ਸੰਪ੍ਰਦਾਇ ਰਾੜਾ ਸਾਹਿਬ) ਸ੍ਰੀ ਮਾਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸ੍ਰੀ ਮਾਨ ਸੰਤ ਬਾਬਾ ਕਿਸਨ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਪੰਜ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਸਾਰੇ ਦਿਨ ਵਿਚ ਸ਼ਮੂਲੀਅਤ ਕਰਕੇ ਗੁਰੂ ਜਸ ਸਰਵਣ ਕੀਤਾ ਅਤੇ ਹਰ ਪ੍ਰਕਾਰ ਦੀਆਂ ਬੇਅੰਤ ਸੇਵਾਵਾਂ ਨਿਭਾਈਆਂ। ਇਹਨਾਂ ਸਮਾਗਮਾਂ ਵਿੱਚ ਰਾੜਾ ਸਾਹਿਬ ਦੇ ਮੋਜੂਦਾ ਮੁੱਖੀ ਬਾਬਾ ਬਲਜਿੰਦਰ ਸਿੰਘ ਜੀ ਨੇ ਵਾਲਿਆਂ ਨੇ ਦੀਵਾਨਾਂ ਵਿੱਚ ਨਿਰਬਾਨ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਾਰੀ ਜ਼ਿੰਦਗੀ ਹੀ ਕੀਤੀ ਗਈ ਬੰਦਗੀ ਸਬੰਧੀ ਸੰਗਤਾਂ ਨੂੰ ਅਨਮੋਲ ਬਚਨ ਦੁਆਰਾ ਸੰਬੋਧਿਤ ਹੁੰਦਿਆਂ ਸੰਗਤਾਂ ਨੂੰ ਕਿਹਾ ਕਿ ਸੰਤ ਜੀ ਮਹਾਰਾਜ ਬਹੁਤ ਹੀ ਕੁਲੀਨ, ਚਤੁਰ ਬੁੱਧੀ ਅਤੇ ਹਿਰਦਾ ਹਮੇਸ਼ਾ ਹੀ ਵਾਹਿਗੁਰੂ ਜੀ ਦੀ ਬੰਦਗੀ ਵਿਚ ਭਿੱਜਿਆ ਹੋਇਆ ਰਹਿੰਦਾ ਸੀ ਤੇ ਉੱਚੀ ਕੁਲ ਦੇ ਮਾਲਕ ਸਨ। ਜਿਨ੍ਹਾਂ ਦੀ ਬਦੌਲਤ ਇਸ ਅਸਥਾਨ ਤੇ ਕਾਫੀ ਲੰਮੇ ਅਰਸੇ ਤੋਂ ਲੈਣ ਕੇ ਭਾਵ ਅੱਧੀ ਸਦੀ ਤੋਂ ਵੱਧ ਤੋਂ ਲੈਕੇ ਦੀਵਾਨਾਂ ਦੀ ਝੜੀ ਲੱਗੀ ਰਹੀ।ਇਸ ਇਲਾਕੇ ਦੇ ਚੰਗੇ ਭਾਗ ਹਨ। ਇਸ ਲਈ ਇਸੇ ਪਰਪਾਟੀ ਤਹਿਤ ਹਰ ਮਨੁੱਖਤਾ ਜੀਵ ਨੂੰ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਛਕਣਾ ਅਤਿ ਜ਼ਰੂਰੀ ਹੈ।ਤਦ ਹੀ ਜਨਮ ਸਫਲਾ ਹੋਇਆ ਕਰਦਾ ਹੈ। ਇਸ ਮੌਕੇ ਸਮਾਗਮ ਦੌਰਾਨ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਛਕਣ ਵਾਲੇ ਪ੍ਰਾਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪ੍ਰਾਣੀ ਵੀ ਵਡਭਾਗੇ ਹਨ ਜਿਨ੍ਹਾਂ ਨੇ ਆਖਰੀਲੇ ਦਿਨ ਅੰਮ੍ਰਿਤ ਛਕ ਕੇ ਗੁਰੂ ਜੀ ਘਰ ਵਿੱਚ ਦਾਖਲਾ ਪਾਇਆ ਹੈ।ਇਹਨਾਂ ਸਮਾਗਮਾਂ ਵਿੱਚ ਖੂਨ ਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਖੂਨ ਦਾਨੀਆਂ ਨੇ ਮਨੁੱਖਤਾ ਦੇ ਭਲੇ ਲਈ ਖੂਨ ਦਾਨ ਕੀਤਾ। ਅੰਤ ਵਿੱਚ ਰਾੜਾ ਸਾਹਿਬ ਦੇ ਮੁੱਖ ਸੈਕਟਰੀ ਸਾਹਿਬਾਨ ਭਾਈ ਰਣਧੀਰ ਸਿੰਘ ਢੀਂਡਸਾ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ ਕੋਟਾਨ ਸ਼ੁਕਰਾਨਾ ਅਤੇ ਬਾਬਾ ਬਲਵਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜੀ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਪੁਲ ਕਲਿਆਣ ਦੇ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਜੀ ਦਾ ਸਮੁੱਚੇ ਪ੍ਰਬੰਧਾਂ ਅਤੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਅਤੇ ਧੰਨਵਾਦ ਕੀਤਾ। ਦੀਵਾਨਾਂ ਵਿੱਚ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ। ਇਸ ਸਮੇਂ ਬਾਬਾ ਵਿਸਾਖਾ ਸਿੰਘ ਜੀ, ਬਾਬਾ ਅਵਤਾਰ ਸਿੰਘ ਮਹੋਲੀ ਖੁਰਦ, ਭਾਈ ਬਲਵੰਤ ਸਿੰਘ ਮਹੋਲੀ, ਨਿਰਭੈ ਸਿੰਘ ਮਹੋਲੀ, ਏਕਮ ਸਿੰਘ ਮਹੋਲੀ , ਕੁਲਵੰਤ ਸਿੰਘ ਨੰਬਰਦਾਰ ਮਹੋਲੀ, ਭਗਵੰਤ ਸਿੰਘ ਰਛੀਨ,ਬਾਬਾ ਜਸਵੀਰ ਸਿੰਘ ਸੇਵਾ ਪੁਲ ਕਲਿਆਣ, ਨਾਇਬ ਸਿੰਘ ਕਲਿਆਣ, ਜਗਦੇਵ ਸਿੰਘ ਮਹੋਲੀ ਖੁਰਦ, ਸੈਕਟਰੀ ਜਸਵੀਰ ਸਿੰਘ ਕਲਿਆਣ, ਪ੍ਰੇਮ ਸਿੰਘ ਕਲਿਆਣ, ਬਲਵਿੰਦਰ ਸਿੰਘ ਮਾਣਕੀ, ਭੋਲਾ ਸਿੰਘ ਬਾਠ ਕਲਿਆਣ, ਸੂਬੇਦਾਰ ਗੁਰਬਖਸ਼ ਸਿੰਘ ਕਲਿਆਣ, ਸ਼ਿੰਗਾਰਾ ਸਿੰਘ ਫੋਜੀ ਮਹੋਲੀ ਖੁਰਦ, ਬਲਵੰਤ ਸਿੰਘ ਲੋਹਟਬੱਦੀ ਮੰਡ ਸਾਊਂਡ ਵਾਲੇ ,ਸੇਵਾਦਾਰ ਬਾਬਾ ਰਾਮ ਸਿੰਘ ਆਦਿ ਸੰਗਤਾਂ ਨੇ ਸੇਵਾਵਾਂ ਨਿਭਾਈਆਂ।