ਸੰਦੌੜ : ਮਾਲੇਰਕੋਟਲਾ ਦੇ ਨੇੜਲੇ ਪਿੰਡ ਦਲੇਲਗੜ੍ਹ ਵਿਖੇ ਨਵ-ਚੇਤਨਾ ਵੈਲਫ਼ੇਅਰ ਯੂਥ ਕਲੱਬ (ਰਜਿ:) ਦਲੇਲਗੜ੍ਹ ਵੱਲੋਂ ਸਮੇਂ-ਸਮੇਂ ਤੇ ਭਲਾਈ ਕਾਰਜ ਕੀਤੇ ਜਾਂਦੇ ਰਹਿੰਦੇ ਹਨ । ਇਸ ਖ਼ੂਨਦਾਨ ਕੈਂਪ ਬਾਰੇ ਕਲੱਬ ਦੇ ਪ੍ਰਧਾਨ ਨਦੀਮ ਮੁਹੰਮਦ ਅਤੇ ਪ੍ਰੈਸ ਸਕੱਤਰ ਅਨਵਰ ਅੰਬੂ ਤੇ ਮਜ਼ੀਦ ਪੰਚ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵ-ਚੇਤਨਾ ਵੈਲਫ਼ੇਅਰ ਯੂਥ ਕਲੱਬ (ਰਜਿ:) ਵੱਲੋਂ ਨਗਰ ਪੰਚਾਇਤ ਅਤੇ ਐਨ ਆਰ ਆਈ ਭਰਾਵਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖ਼ੂਨਦਾਨ ਕੈਂਪ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਬਲੱਡ ਬੈਂਕ ਦੇ ਇੰਚਾਰਜ਼ ਬੀ ਟੀ ਓ ਮੈਡਮ ਗੁਰਵਿੰਦਰ ਪਾਲ ਕੌਰ ਅਤੇ ਮੈਡਮ ਦੀਪਕਾ ਦੀ ਅਗਵਾਈ ਹੇਠ ਸਮੁੱਚੀ ਬਲੱਡ ਬੈਂਕ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਲੱਬ ਮੈਂਬਰਾਂ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਕੈਂਪ ਦੇ ਸ਼ੁਰੂਆਤ ਦੀ ਉਦਘਾਟਨ ਦੀ ਰਸ਼ਮ ਧਾਰਮਿਕ ਸ਼ਖਸੀਅਤ ਉਦਾਸੀਨ ਸੰਤ ਬਾਬਾ ਰੈਂਕ ਮੁਨੀ ਜੀ ਪਿੰਡ ਹਿੰਮਤਾਨਾ (ਲੱਛਾਬੱਦੀ) ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਕਲੱਬ ਨੂੰ ਵਿੱਤੀ ਸਹਾਇਤਾ ਵੀ ਦਿੱਤੀ, ਕਲੱਬ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਮਾਣ ਵਧਾਇਆ ਅਤੇ ਸਮਾਜ ਭਲਾਈ ਦੇ ਕੰਮਾਂ ਪ੍ਰਤੀ ਨਿਰਸੁਆਰਥ ਹੋ ਕੇ ਸੇਵਾ ਕਰਨ ਲਈ ਪ੍ਰੇਰਿਆ। ਸੰਤ ਬਾਬਾ ਰੈਂਕ ਮੁਨੀ ਜੀ ਦੇ ਕੈਂਪ ਵਿੱਚ ਪਹੁੰਚਣ ਤੇ ਸਰਪੰਚ ਅਬਦੁਲ ਗੁਫਾਰ ਤੇ ਪੰਚਾਇਤ ਮੈਂਬਰਾਂ ਵੱਲੋਂ ਬਾਬਾ ਜੀ ਨੂੰ ਸਵਾਗਤੀ ਸ਼ਬਦ ਕਹੇ ਗਏ। ਇਸ ਵਿਸ਼ਾਲ ਕੈਂਪ 'ਚ ਮਨੁੱਖਤਾ ਦੀ ਸੇਵਾ ਲਈ ਵਡਮੁੱਲਾ ਯੋਗਦਾਨ ਪਾਉਣ ਪਹੁੰਚੀ ਸਮਾਜਸੇਵੀ ਸ਼ਖਸੀਅਤ ਸ੍ਰੀ ਪ੍ਰਦੀਪ ਕੁਮਾਰ ਸ਼ੇਰਪੁਰ ਨੇ ਕੈਂਪ ਵਿੱਚ 60ਵੀਂ ਵਾਰ ਖ਼ੂਨਦਾਨ ਕਰਕੇ ਕੈਂਪ ਦਾ ਮਾਣ ਵਧਾਇਆ ਅਤੇ ਹਾਜ਼ਰੀਨ ਨੂੰ ਖ਼ੂਨਦਾਨ ਕਰਨ ਪ੍ਰਤੀ ਪ੍ਰੇਰਿਤ ਕੀਤਾ ਤੇ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਖ਼ੂਨਦਾਨ ਕਰਕੇ ਆਪਾਂ ਅਨੇਕਾਂ ਹੀ ਇਨਸਾਨਾਂ ਦੀਆਂ ਜਿੰਦਗੀਆਂ ਨੂੰ ਬਚਾਅ ਸਕਦੇ ਹਾਂ ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਕਰਨ ਲਈ ਬਿਨਾਂ ਕਿਸੇ ਮਾਨਸਿਕ ਡਰ ਭੈਅ ਤੋਂ ਖ਼ੂਨਦਾਨ ਕਰਨਾ ਚਾਹੀਦਾ ਹੈ। ਕਲੱਬ ਨੂੰ ਮੰਨੀ ਪ੍ਰਮੰਨੀ ਸੰਸਥਾ ਲੈਂਗੂਏਜ ਪੁਆਇੰਟ ਐਂਡ ਇਮੀਗ੍ਰੇਸ਼ਨ ਸੰਸਥਾ ਵੰਡਰ ਸਟੋਨ ਧੂਰੀ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ ਅਤੇ ਕਲੱਬ ਵੱਲੋਂ ਵੰਡਰ ਸਟੋਨ ਧੂਰੀ ਦੇ ਸਹਿਯੋਗ ਦੀ ਤਾਰੀਫ ਕੀਤੀ ਗਈ ਇਸ ਕੈਂਪ ਵਿੱਚ ਖ਼ੂਨਦਾਨ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਨਿਊ ਜਨਤਾ ਨਰਸਰੀ ਮਾਲੇਰਕੋਟਲਾ ਵੱਲੋਂ ਨਿਵੇਕਲਾ ਕਾਰਜ ਕਰਕੇ ਹਰ ਖ਼ੂਨਦਾਨੀ ਨੂੰ ਇੱਕ-ਇੱਕ ਫ਼ਲਦਾਰ ਪੌਦਾ ਭੇਟ ਕਰਕੇ ਸਨਮਾਨਿਤ ਕੀਤਾ। ਕੈਂਪ ਵਿੱਚ ਰਿੱਕੂ ਸਿੱਧੂ ਆਸਟ੍ਰੇਲੀਆ ਤੇ ਅਬਦੁਲ ਹਮੀਦ ਆਸਟ੍ਰੇਲੀਆ ਵੱਲੋਂ ਕੈਂਪ ਨੂੰ ਸਫਲ ਬਣਾਉਣ ਲਈ ਅਨੇਕਾਂ ਯਤਨ ਕਰਕੇ ਨਾਮਣਾ ਖੱਟਿਆ ਕੈਂਪ ਵਿੱਚ ਹਰ ਤਰ੍ਹਾਂ ਦੀ ਸੇਵਾ ਦਾ ਯੋਗਦਾਨ ਪਾਉਣ ਵਾਲਿਆਂ ਦਾ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੇ ਨਗਰ ਪੰਚਾਇਤ ਵੱਲੋਂ ਸੰਤ ਬਾਬਾ ਰੈਂਕ ਮੁਨੀ ਜੀ, ਸਮਾਜਸੇਵੀ ਸਖਸ਼ੀਅਤ ਸ੍ਰੀ ਪ੍ਰਦੀਪ ਕੁਮਾਰ ਸ਼ੇਰਪੁਰ, ਨਗਰ ਪੰਚਾਇਤ ਦਾ ਤਹਿ- ਦਿਲੋਂ ਧੰਨਵਾਦ ਕੀਤਾ ਖ਼ੂਨਦਾਨੀਆਂ ਨੂੰ ਫ਼ਲ ਅਤੇ ਦੁੱਧ ਦੇ ਲੰਗਰ ਅਤੁੱਟ ਵਰਤਾਏ ਗਏ । ਕਲੱਬ ਦੇ ਪ੍ਰਧਾਨ ਨਦੀਮ ਮੁਹੰਮਦ, ਪ੍ਰੈਸ ਸਕੱਤਰ ਅਨਵਰ ਅੰਬੂ ਤੇ ਮਜ਼ੀਦ ਪੰਚ ਵੱਲੋਂ ਦੇਖ-ਰੇਖ ਦੀ ਸੇਵਾ ਬੜੀ ਬਾਖ਼ੂਬੀ ਨਿਭਾਈ ਗਈ। ਬਲੱਡ ਬੈਂਕ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਸਮੁੱਚੀ ਟੀਮ ਵੱਲੋਂ ਖੂਨਦਾਨੀਆਂ ਦਾ ਖ਼ੂਨ ਇਕੱਤਰ ਕਰਕੇ ਵਿਸ਼ਾਲ ਖ਼ੂਨਦਾਨ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਇਸ ਸਲਾਘਾਯੋਗ ਕਾਰਜ ਦੀ ਸਰਦਾਰ ਪ੍ਰੇਮ ਸਿੰਘ ਅਤੇ ਸੁਚੇਤ ਸਿੰਘ ਵੱਲੋਂ ਬਹੁਤ ਹੀ ਤਾਰੀਫ ਕੀਤੀ ਗਈ। ਇਸ ਪ੍ਰੋਗਰਾਮ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਸੋਸ਼ਲ ਮੀਡੀਆ ਤੇ ਲਾਈਵ ਟੈਲੀਕਾਸਟ ਕਰਨ ਦੀ ਜ਼ਿੰਮੇਵਾਰੀ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਰਸ਼ੀਦ ਅਜਮਲ ਵੱਲੋਂ ਨਿਭਾਈ ਗਈ। ਇਸ ਮੌਕੇ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਖਜ਼ਾਨਚੀ ਮੁਹੰਮਦ ਰਮਜ਼ਾਨ, ਅਸ਼ਰਫ ਰਤਨ ਭੱਟੀ ਮੀਤ ਸਕੱਤਰ, ਜਨਰਲ ਸਕੱਤਰ ਮੁਹੰਮਦ ਮਕਬੂਲ, ਅਸ਼ਰਫ ਰਤਨ ਭੱਟੀ ਮੀਤ ਪ੍ਰੈਸ ਸਕੱਤਰ, ਮੀਤ ਪ੍ਰਧਾਨ ਯਾਦਵਿੰਦਰ ਸਿੰਘ ਕਾਲਾ ਵੱਲੋਂ ਵੀ ਕੈਂਪ ਵਿੱਚ ਸ਼ਿਰਕਤ ਕਰਨ ਆਏ ਸਾਰਿਆਂ ਸੱਜਣਾਂ ਦਾ ਧੰਨਵਾਦ ਕੀਤਾ।