ਸੰਦੋੜ : ਅਫਤਾਰ ਪਾਰਟੀਆਂ ਰਾਹੀਂ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਮਿਲਦਾ ਹੈ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਸਰਕਲ ਸੰਦੌੜ ਤੋਂ ਸਰਗਰਮ ਆਗੂ ਅਤੇ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਵੱਲੋਂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੇ ਦਫ਼ਤਰ ਵਿਖੇ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਇਸ ਮੌਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਰੋਜ਼ਾ ਇਸਲਾਮ ਦੇ ਵੱਡੇ ਪੰਜ ਹੁਕਮਾਂ ਵਿੱਚੋਂ ਇੱਕ ਹੁਕਮ ਹੈ ਜਿਸ ਤੇ ਇਸਲਾਮ ਦੀ ਹੋਂਦ ਹੈ। ਉਨ•ਾਂ ਕਿਹਾ ਕਿ ਰੱਬ ਪਰਵਰਦਿਗਾਰ ਕੋਲ ਰੋਜ਼ਾ ਰੱਖਣ ਵਾਲਿਆਂ ਲਈ ਬਹੁਤ ਵੱਡੇ ਇਨਾਮ ਹਨ। ਉਨ•ਾਂ ਕਿਹਾ ਕਿ ਸਾਇੰਸ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਰੋਜ਼ਾ ਬੰਦੇ ਦੀ ਸਿਹਤ ਲਈ ਬੇਹੱਦ ਮੁਫੀਦ ਹੈ ਉਨ•ਾਂ ਕਿਹਾ ਕੇ ਨਮਾਜ਼ ਤੋਂ ਲੈ ਕੇ ਵੱਡੇ ਵੱਡੇ ਹੁਕਮ ਸਾਰੇ ਇਨਸਾਨ ਦੀ ਸਿਹਤ ਲਈ ਰੱਬ ਵੱਲੋਂ ਬਣਾਏ ਗਏ ਸਿਹਤ ਦੇ ਟੋਨਿਕ ਹਨ। ਉਨ•ਾਂ ਕਿਹਾ ਹਜ਼ਰਤ ਮੁਹੰਮਦ ਫਰਮਾਉਂਦੇ ਹਨ ਕਿ ਜੰਨਤ ਦੇ ਅੱਠ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਸਿਰਫ ਰੋਜ਼ੇਦਾਰਾਂ ਲਈ ਹੈ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਨੇ ਕਿਹਾ ਕਿ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਮਾਲੇਰਕੋਟਲਾ ਵਿੱਚ ਵਿੱਚ ਹੀ ਨਹੀਂ ਸਗੋਂ ਹੁਣ ਤਾਂ ਪੂਰੇ ਪੰਜਾਬ ਵਿੱਚ ਜੋ ਅਜਿਹੀਆਂ ਅਫਤਾਰ ਪਾਰਟੀਆਂ ਰਾਹੀਂ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਮਿਲਦਾ ਹੈ ਉਸ ਦਾ ਕੋਈ ਸਾਨੀ ਨਹੀਂ ਉਨ•ਾਂ ਕਿਹਾ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਹੋ ਰਹੀਆਂ ਅਫਤਾਰ ਪਾਰਟੀਆਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਵੱਡਾ ਕਾਰਜ ਕਰ ਰਹੀਆਂ ਹਨ। ਇਸ ਮੌਕੇ ਵਿਧਾਇਕ ਰਹਿਮਾਨ ਦੇ ਸ਼ਰੀਕ ਏ ਹਿਆਤ ਮੈਡਮ ਫਰਿਆਲ ਰਹਿਮਾਨ, ਪੀ.ਏ. ਗੁਰਮੁੱਖ ਸਿੰਘ ਖਾਨਪੁਰ, ਮਾਰਕੀਟ ਕਮੇਟੀ ਚੇਅਰਮੈਨ ਜਾਫਰ ਅਲੀ, ਬਲਾਕ ਪ੍ਰਧਾਨ ਅਬਦੁੱਲ ਹਲੀਮ, ਆਪ ਆਗੂ ਸੁੱਖਾ ਮਿੱਠੇਵਾਲ, ਯਾਸਰ ਅਰਫਾਤ, ਯਾਸੀਨ ਨੇਸਤੀ ਆਦਿ ਹਾਜ਼ਰ ਸਨ।