ਸੰਦੌੜ : ਨਵਾਬਸ਼ਾਹੀ ਸ਼ਹਿਰ ਮਾਲੇਰਕੋਟਲਾ ਦੇ ਇਤਿਹਾਸਿਕ ਪਿੰਡ ਕੁਠਾਲਾ ਵਿਖੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾਈ ਦੇ ਭੋਗ ਪਾਏ ਗਏ । ਇਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਡਾ: ਦਵਿੰਦਰ ਸਿੰਘ ਸੰਧੂ, ਸਾਬਕਾ ਪੰਚ ਗਗਨਦੀਪ ਸਿੰਘ ਸੰਧੂ, ਜਸਵਿੰਦਰ ਸਿੰਘ ਚਹਿਲ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਨਿਵਾਸੀਆਂ ਅਤੇ ਨਗਰ ਪੰਚਾਇਤ ਵੱਲੋਂ ਨਵਾਬ ਮਲੇਰਕੋਟਲਾ ਦੇ ਤਾਨਾਸ਼ਾਹੀ ਰਵੱਈਏ ਅਤੇ ਜਬਰ ਜੁਲਮ ਦੇ ਖਿਲਾਫ਼ ਲੋਹਾ ਲੈਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ 'ਚ 17 ਜੁਲਾਈ 1927 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨਤਾਈ ਦੇ ਭੋਗ ਪਾਏ ਗਏ । ਭੋਗ ਉਪਰੰਤ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੇ ਮੁੱਖ ਗ੍ਰੰਥੀ ਬਾਬਾ ਬਲਵੀਰ ਸਿੰਘ ਵੱਲੋਂ ਰਸ਼ਭਿੰਨਾ ਕੀਰਤਨ ਵਿਖਿਆਨ ਕਰਕੇ ਸੰਗਤਾਂ ਨੂੰ ਸ਼ਹੀਦਾਂ ਦੇ ਸ਼ਹੀਦੀ ਇਤਿਹਾਸ ਨਾਲ ਜੋੜਿਆ ਗਿਆ। ਕੀਰਤਨ ਉਪਰੰਤ ਇੰਦਰਜੀਤ ਸਿੰਘ ਚਹਿਲ ਵੱਲੋਂ ਵੀ ਕੁਠਾਲੇ ਦੇ ਮਹਾਨ ਸ਼ਹੀਦਾਂ ਦੇ ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਤੇ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਸੰਤ ਆਤਮਾ ਨੰਦ ਜੀ ਅਤੇ ਪਾਠੀ ਸਿੰਘਾਂ ਦਾ ਤੇ ਸਰਪੰਚ ਬੀਬੀ ਮਨਜਿੰਦਰ ਕੌਰ ਮਾਨ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੇ ਆਖਿਰ ਵਿੱਚ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਵੱਲੋਂ ਨਤਮਸਤਕ ਹੋਈਆਂ ਸੰਗਤਾਂ ਅਤੇ ਸਮੂਹ ਸੇਵਾਦਾਰਾਂ ਵੱਲੋਂ ਸੇਵਾ ਦੀ ਤਾਰੀਫ ਕਰਦਿਆਂ ਧੰਨਵਾਦੀ ਸ਼ਬਦ ਕਹੇ, ਇਸ ਮੌਕੇ ਬੈਰਾਗੀ ਮਹੰਤ ਸਿਆਮ ਦਾਸ, ਪੰਚ ਰਣਜੀਤ ਸਿੰਘ ਧਾਲੀਵਾਲ, ਪੰਚ ਗੁਰਮੀਤ ਸਿੰਘ, ਵੈਦ ਨਿਹਾਲ ਸਿੰਘ ਕੁਠਾਲਾ, ਹਰਵਿੰਦਰ ਸਿੰਘ ਚਹਿਲ, ਰਾਮਿੰਦਰ ਸਿੰਘ ਮਾਨ, ਤਲਵੀਰ ਸਿੰਘ ਕਾਲਾ ਢਿੱਲੋਂ, ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁਠਾਲਾ, ਨੰਬਰਦਾਰ ਟਹਿਲ ਸਿੰਘ, ਬਾਬਾ ਸੁਰਜੀਤ ਸਿੰਘ ਚਹਿਲ, ਨੰਬਰਦਾਰ ਕੁਲਦੀਪ ਸਿੰਘ ਕੁਠਾਲਾ, ਤੇਜਿੰਦਰ ਸਿੰਘ ਚਹਿਲ, ਅਮਰਜੀਤ ਸਿੰਘ ਸੰਧੂ, ਸੁਖਦੀਪ ਸਿੰਘ ਚਹਿਲ, ਕੁਲਵੀਰ ਸਿੰਘ ਚਹਿਲ ਪੀ ਪੀ, ਜਗਦੀਪ ਸਿੰਘ ਜੋਨੀ ਚਹਿਲ, ਅਮਨਦੀਪ ਸਿੰਘ ਸੰਧੂ, ਜੋਗਿੰਦਰ ਸਿੰਘ ਸੰਧੂ, ਜਸਵੀਰ ਸਿੰਘ ਸੰਧੂ, ਸਤਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ ਪੇਸ਼ੀ, ਕਿਸਾਨ ਆਗੂ ਨਗਿੰਦਰ ਸਿੰਘ ਚਹਿਲ, ਤੇਜਵੰਤ ਸਿੰਘ ਕੁੱਕੀ, ਸੂਬੇਦਾਰ ਰਘਵੀਰ ਸਿੰਘ, ਬਿੱਟੂ ਸਿੰਗਲਾ, ਹਰਪ੍ਰੀਤ ਸਿੰਘ ਚਹਿਲ, ਗੁਰਬਚਨ ਸਿੰਘ ਸੰਧੂ, ਤੋਂ ਇਲਾਵਾ ਹੋਰ ਬੇਅੰਤ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।