‘ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ…’ ਵਰਗੇ ਸੁਪਰਹਿਟ ਗਾਣੇ ਗਾ ਕੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਸ਼ੋਅ ‘ਬਿਗ ਬੌਸ’ ਵਿਚ ਨਜ਼ਰ ਆ ਚੁੱਕੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਰਾਡ ਹੋਇਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਕੁਝ ਥਰਡ ਪਾਰਟੀ ਕੰਪਨੀਆਂ ਤੇ ਵਿਸ਼ੇਸ਼ ਵਿਅਕਤੀ ਉਸ ਦੇ ਨਾਂ ‘ਤੇ ਫੇਕ ਬਿਜ਼ਨੈੱਸ ਰਾਈਟਸ ਵੇਚ ਰਹੇ ਹਨ ਤੇ ਲੋਕਾਂ ਨੂੰ ਗੁੰਮਰਾਹ ਕਰ ਫਰਾਡ ਕਰ ਰਹੇ ਹਨ।
ਸੁਨੰਦਾ ਸ਼ਰਮਾ ਨੇ ਕਿਹਾ ਕਿ ਉਸ ਦੇ ਨਾਂ ‘ਤੇ ਕੀਤੇ ਜਾ ਰਹੇ ਫਰਾਡ ਤੋਂ ਸੁਚੇਤ ਰਹੋ। ਨਾਲ ਹੀ ਸੁਨੰਦਾ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਸ ਦੇ ਨਾਂ ‘ਤੇ ਠੱਗਿਆ ਗਿਆ ਹੈ ਉਸ ਵਿਚ ਉਸ ਦਾ ਕੋਈ ਹੱਥ ਨਹੀਂ। ਸਿੰਗਰ ਨੇ ਫਰਾਡ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।