ਮਹਾਰਾਸ਼ਟਰ : ਸਾਲ 2024 ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਈ ਬਹੁਤ ਡਰਾਉਣਾ ਰਿਹਾ। ਅਪ੍ਰੈਲ ਵਿਚ ਗਲੈਕਸੀ ‘ਤੇ ਗੋਲੀਬਾਰੀ ਅਤੇ ਫਿਰ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਪਰ ਹੁਣ ਸ਼ਾਇਦ ਪ੍ਰਸ਼ੰਸਕਾਂ ਨੂੰ ਈਦ ਦੇ ਮੌਕੇ ‘ਤੇ ਉਸ ਦਾ ਦੀਦਾਰ ਹੋ ਸਕੇਗਾ ਕਿਉਂਕਿ ਉਸਲਸ ਦੇ ਘਰ ਨੂੰ ਬੁਲੇਟਪਰੂਫ ਬਣਾ ਦਿੱਤਾ ਗਿਆ ਹੈ।
ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਅਦਾਕਾਰ ਦੀ ਬਾਲਕਨੀ ‘ਤੇ ਬੁਲੇਟਪਰੂਫ ਗਲਾਸ ਲਗਾਇਆ ਗਿਆ ਹੈ। ਜਿਸ ਕਾਰਨ ਗੋਲੀ ਉਸ ਵਿੱਚੋਂ ਨਹੀਂ ਲੰਘ ਸਕੇਗੀ ਅਤੇ ਉਹ ਖਾਸ ਮੌਕਿਆਂ ‘ਤੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋ ਸਕੇਗਾ। ਸਲਮਾਨ ਖਾਨ ਅੱਜਕਲ੍ਹ ਆਪਣੀ ਆਉਣ ਵਾਲੀ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਰੁਝਿਆ ਹੋਇਆ ਹੈ ਜੋ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਉਸ ਨੂੰ ਮਹਾਰਾਸ਼ਟਰ ਸਰਕਾਰ ਤੋਂ Y+ ਸੁਰੱਖਿਆ ਮਿਲੀ ਹੈ। ਨਾਲ ਹੀ ਬਾਬਾ ਸਿੱਦੀਕੀ ਦਾ ਕਤਲ ਹੋਣ ਤੋਂ ਬਾਅਦ ਇਸ ਵਿਚ ਇਕ ਹੋਰ ਘੇਰਾ ਵਧਾਇਆ ਗਿਆ ਸੀ। ਸਲੀਮ ਖਾਨ ਨੇ ਇੰਟਰਵਿਊ ‘ਚ ਦੱਸਿਆ ਸੀ ਕਿ ਅਪ੍ਰੈਲ 2024 ‘ਚ ਗੋਲੀਬਾਰੀ ਦੀ ਘਟਨਾ ਅਤੇ ਧਮਕੀਆਂ ਤੋਂ ਬਾਅਦ ਮੁੰਬਈ ਪੁਲਿਸ ਨੇ ਸਾਵਧਾਨੀ ਦੇ ਤੌਰ ‘ਤੇ ਅਭਿਨੇਤਾ ਨੂੰ ਬਾਲਕਨੀ ਅਤੇ ਖਿੜਕੀਆਂ ਵੱਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਪਰਿਵਾਰ ਵਾਲਿਆਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਗਿਆ ਪਰ ਉਸਨੇ ਇਸ ਨੂੰ ਹੱਲ ਕੀਤਾ ਅਤੇ ਘਰ ਨੂੰ ਬੁਲੇਟਪਰੂਫ ਬਣਾ ਦਿੱਤਾ।