ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ ਜਦੋਂ ਸਿੱਧੂ ਦਾ ਨਵਾਂ ਗਾਣਾ ‘Lock’ ਰਿਲੀਜ਼ ਹੋ ਗਿਆ। ਇਸ ਬੇਸਬਰੀ ਨਾਲ ਉਡੀਕੇ ਜਾ ਰਹੇ ਗੀਤ ਨੂੰ 15 ਮਿੰਟਾਂ ਦੇ ਅੰਦਰ ਹੀ 2 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਇਹ ਗਾਣਾ ਸਿੱਧੂ ਮੂਸੇਵਾਲਾ ਦਾ ਇਕ ਸਾਲ ਦਾ ਪਹਿਲਾ ਗਾਣਾ ਹੋਵੇਗਾ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਤੱਕ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ ਇਹ ਉਨ੍ਹਾਂ ਦਾ 9ਵਾਂ ਗੀਤ ਹੋਵੇਗਾ। ਇਸ ਗਾਣੇ ਦਾ ਪੋਸਟਰ ਤੇ ਟੀਜਰ ਨੂੰ ਹੁਣੇ ਜਿਹੇ ਹੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ 1.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
‘Lock’ ਨੂੰ ਮਸ਼ਹੂਰ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਦਿ ਕਿਡ ਨੇ ਪ੍ਰੋਡਿਊਸ ਕੀਤਾ ਹੈ। ‘ਦਿ ਕਿਡ’ ਕੰਪਨੀ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਕਈ ਹਿੱਟ ਗਾਣਿਆਂ ਦਾ ਨਿਰਮਾਣ ਕਰ ਚੁੱਕੀ ਹੈ। ਇਸ ਗਾਣੇ ਦੇ ਵੀਡੀਓ ਦਾ ਨਿਰਦੇਸ਼ਨ ਨਵਕਰਨ ਬਰਾੜ ਨੇ ਕੀਤਾ ਹੈ। ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਦਿ ਕਿਡ ਨੇ ਲਿਖਿਆ, ”ਚਾਰੋਂ ਪਾਸੇ ਦੇਖੋ, ਅਸੀਂ ਲੀਡਰ ਹਾਂ। ਅਸੀਂ ਜੋ ਵੀ ਕਰਾਂਗੇ, ਉਹ ਅਸੀਂ ਤੈਅ ਕਰਾਂਗੇ ਤੇ ਬਾਕੀ ਲੋਕ ਸਾਡੀ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰਨਗੇ।