ਸੁਨਾਮ : ਸੁਨਾਮ ਨੇਤਰ ਬੈਂਕ ਸੰਮਤੀ ਵੱਲੋਂ 70 ਵਾਂ ਅੱਖਾਂ ਦਾ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਸਵ. ਬਾਬੂ ਰਿਸ਼ੀ ਪਾਲ ਜੈਨ ਐਡਵੋਕੇਟ ਦੇ ਪਿਤਾ ਚਿਰੰਜੀ ਲਾਲ ਜੈਨ ਮੂਨਕ ਵਾਲੇ ਦੀ ਯਾਦ ਵਿੱਚ 23 ਮਾਰਚ ਦਿਨ ਐਤਵਾਰ ਨੂੰ ਸਵੇਰੇ 7:00 ਵਜੇ ਸੁਨਾਮ ਨੇਤ੍ਰ ਬੈਂਕ ਸਮਿਤੀ ਦੇ ਨਵੇਂ ਬਣੇ ਸੋਹਣ ਲਾਲ ਜੈਨ ਚੈਰੀਟੇਬਲ ਆਈ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ। ਪ੍ਰੋਜੈਕਟ ਚੇਅਰਮੈਨ ਸੁਮਿਤ ਬੰਦਲਿਸ਼ ਨੇ ਦੱਸਿਆ ਕਿ ਮਰੀਜਾ ਨੂੰ ਚੈੱਕਅਪ ਲਈ ਟਾਈਮ ਸੱਤ ਵਜੇ ਸਵੇਰੇ ਦਿੱਤਾ ਗਿਆ ਹੈ। ਜਿਸ ਕਿਸੀ ਮਰੀਜ ਨੇ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਕਰਵਾਉਣਾ ਹੈ ਉਹ ਸਮਿਤੀ ਦੇ ਮੈਂਬਰਾ ਨਾਲ ਰਾਬਤਾ ਕਰ ਸਕਦਾ ਹੈ । ਅਪ੍ਰੇਸ਼ਨ ਕਰਵਾਉਣ ਲਈ ਰਜਿਸਟ੍ਰੇਸ਼ਨ ਜਰੂਰੀ ਹੈ।