ਭੁੱਚਰ ਖੁਰਦ : ਭੀਮ ਯੂਥ ਫੈਡਰੇਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਭੁੱਚਰ ਖੁਰਦ ਵਿਖੇ ਕਰਵਾਈ ਗਈ ਜਿਸ ਵਿੱਚ ਪ੍ਰਧਾਨ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਘਰ ਘਰ ਵਿੱਚ ਪਹੁੰਚਿਆ ਜਾਵੇਗਾ ਤਾਂ ਜੋ ਹਰ ਕੋਈ ਬਾਬਾ ਸਾਹਿਬ ਦੀ ਵਿਚਾਰ ਧਾਰਾ ਤੋਂ ਜਾਣੂ ਹੋ ਸਕੇ ਬਾਬਾ ਸਾਹਿਬ ਨੇ ਜਦੋਂ ਸਾਨੂੰ ਪੜਨ ਲਿਖਨ ਦੇ ਅਧਿਕਾਰ ਲੈ ਕੇ ਦਿੱਤੇ ਸਨ ਤਾਂ ਉਸ ਵੇਲੇ ਇੱਕ ਸੁਪਨਾ ਲਿਆ ਸੀ ਕਿ ਹੁਣ ਮੇਰੇ ਸਮਾਜ ਦੇਪੜੇ ਲਿਖੇ ਲੋਕ ਮੇਰੇ ਕਾਫਲੇ ਨੂੰ ਅੱਗੇ ਲੈਕੇ ਜਾਣਗੇ ਅਤੇ ਗਰੀਬ ਸਮਾਜ ਦੀ ਪੜਨ ਲਿਖਨ ਵਿੱਚ ਮਦਦ ਕਰਨਗੇ ਭੀਮ ਯੂਥ ਫੈਡਰੇਸ਼ਨ ਰਜਿ ਪੰਜਾਬ ਬਾਬਾ ਸਾਹਿਬ ਦੇ ਇਸ ਮਿਸ਼ਨ ਨੂੰ ਲੈ ਕੇ ਕੰਮ ਕਰ ਰਹੀ ਹੈ। ਇਸ ਉਪਰੰਤ ਗੁਰਦੇਵ ਸਿੰਘ ਭੁੱਚਰ ਖੁਰਦ ਨੂੰ ਸਰਕਲ ਪ੍ਰਧਾਨ ਲਾਇਆ ਗਿਆ, ਗੁਰਮੇਜ ਸਿੰਘ ਨੂੰ ਵਾਇਸ ਪ੍ਰਧਾਨ ਲਾਇਆ ਗਿਆ। ਇਸ ਮੌਕੇ ਹਾਜ਼ਰ ਸਤਨਾਮ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਅਮਰ ਸਿੰਘ,ਨਿਰਵੈਲ ਸਿੰਘ, ਹਲਕਾ ਖੇਮਕਰਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ, ਸਕੱਤਰ ਮਹਿਲ ਸਿੰਘ,ਹਲਕਾ ਤਰਨਤਾਰਨ ਦੇ ਪ੍ਰਧਾਨ ਹਰਪਾਲ ਸਿੰਘ ਭੁੱਚਰ ਖੁਰਦ, ਸਕੱਤਰ ਗੁਰਲਾਲ ਸਿੰਘ, ਮੈਬਰ ਪੰਚਾਇਤ ਸੋਨਾ ਸਿੰਘ, ਠੇਕੇਦਾਰ ਤਰਸੇਮ ਸਿੰਘ, ਕੁਲਵੰਤ ਸਿੰਘ ਆਦਿ ਹਾਜਰ ਸਨ।