ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ ਦੁਪਿਹਰ ਨੂੰ ਸ਼ੁਰੂ ਹੋਇਆ। ਅਰਦਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵੱਲੋਂ ਸਾਲ 2025-26 ਲਈ 1386 ਕਰੋੜ 47 ਲੱਖ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਵਿਚ ਜਨਰਲ ਬੋਰਡ ਫੰਡ ਲਈ 86 ਕਰੋੜ ਰੁਪਏ ਰੱਖੇ ਗਏ। ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ 400 ਕਰੋੜ ਰਾਖਵੇਂ ਰੱਖੇ ਗਏ ਜਿਨ੍ਹਾਂ ਵਿਚ ਗੁਰਦੁਆਰਾ ਪ੍ਰਬੰਧ ਤੇ ਰੱਖ ਰਖਾਅ, ਸਿੱਖਿਆ ਉਪਰਾਲੇ, ਸਿਹਤ ਸੇਵਾਵਾਂ, ਸਮਾਜਿਕ ਭਲਾਈ ਪ੍ਰੋਗਰਾਮ, ਮੀਡੀਆ ਤੇ ਆਊਟਰੀਚ ਤੇ ਕਾਨੂੰਨੀ ਤੇ ਵਕਾਲਤ ਉਪਰਾਲੇ ਸ਼ਾਮਲ ਹਨ।