ਫ਼ੂਡ ਸੇਫਟੀ ਵਿਭਾਗ ਦੇ ਅਧਿਕਾਰੀ ਸਨਮਾਨਿਤ ਕਰਦੇ ਹੋਏ
ਸੁਨਾਮ : ਸੁਨਾਮ ਵਿਖੇ ਸਥਿਤ ਹਨੂੰਮਾਨ ਰੋਲਰ ਫਿਲੌਰ ਮਿੱਲ ਵੱਲੋਂ "ਹਨੂੰਮਾਨ ਆਟਾ" ਬ੍ਰਾਂਡ ਹੇਠ ਫੋਰਟੀਫਾਈਡ ਚੱਕੀ ਪਿਸੇ ਹੋਏ ਆਟੇ ਦੀ ਨਵੀਂ ਸ਼੍ਰੇਣੀ ਲਾਂਚ ਕੀਤੀ ਹੈ। ਇਸ ਮੌਕੇ ਆਯੋਜਿਤ ਕੀਤੇ ਸਮਾਗਮ ਦਾ ਉਦਘਾਟਨ ਫ਼ੂਡ ਸੇਫਟੀ ਵਿਭਾਗ ਦੇ ਕਮਿਸ਼ਨਰ ਅਦਿੱਤੀ ਗੁਪਤਾ ਨੇ ਕਰਦਿਆਂ ਕਿਹਾ ਕਿ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਕੁਆਲਿਟੀ ਵਸਤਾਂ ਮੁਹੱਈਆ ਕਰਵਾਉਣ ਲਈ ਮਿੱਲ ਮਾਲਕਾਂ ਦੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਹਨੂੰਮਾਨ ਰੋਲਰ ਫਿਲੌਰ ਮਿੱਲ ਦੇ ਪ੍ਰੰਬਧਕਾਂ ਨੂੰ ਵਧਾਈ ਦਿੱਤੀ। ਮਿੱਲ ਮਾਲਕਾਂ ਪਵਿੱਤਰ ਸਿੰਗਲਾ ਅਤੇ ਦਰਸ਼ਨ ਕੁਮਾਰ ਸਿੰਗਲਾ (ਡਾਇਰੈਕਟਰ, ਹਨੂੰਮਾਨ ਰੋਲਰ ਫਿਲੌਰ ਮਿੱਲ), ਸੰਕੇਤ ਚੋਪੜਾ (ਪ੍ਰੋਗਰਾਮ ਅਫਸਰ, ਫੋਰਟੀਫਾਈ ਹੈਲਥ), ਅਤੇ ਅਰੁਣ ਗਰਗ (ਡਾਇਰੈਕਟਰ), ਸ਼ੁਭਮ ਫੂਡਜ ਹਾਜ਼ਰ ਸਨ। ਮਿੱਲ ਪ੍ਰਬੰਧਕਾਂ ਨੇ ਕਿਹਾ ਕਿ ਹਨੂੰਮਾਨ ਰੋਲਰ ਫਿਲੌਰ ਮਿੱਲ ਨੇ ਉੱਚ ਗੁਣਵੱਤਾ ਵਾਲੇ ਅਨਾਜ ਦੀ ਵਰਤੋਂ ਕਰਕੇ ਫੋਰਟੀਫਾਈਡ ਚੱਕੀ ਪਿਸਾਈ ਪ੍ਰਕਿਰਿਆ ਨੂੰ ਅਪਣਾਇਆ ਹੈ। ਇਹ ਆਟਾ ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ ਬੀ 12 ਨਾਲ ਲੈਸ ਹੈ ਜਿਸ ਕਾਰਨ ਇਹ ਉਪਭੋਗਤਾਵਾਂ ਲਈ ਬਹੁਤ ਪੌਸ਼ਟਿਕ ਅਤੇ ਲਾਭਦਾਇਕ ਹੈ। ਉਨ੍ਹਾਂ ਆਖਿਆ ਕਿ ਸੁਨਾਮ (ਸੰਗਰੂਰ) ਵਿੱਚ ਤਿਆਰ ਇਹ ਫੋਰਟੀਫਾਈਡ ਚੱਕੀ ਪਿਸਿਆ ਆਟਾ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਪ੍ਰਬੀਕਰਨ (ਐਫ ਐਸ ਐਸ ਏ ਆਈ ) ਵੱਲੋਂ 2018 ਵਿੱਚ ਨਿਰਧਾਰਤ ਮਿਆਰਾਂ ਅਨੁਸਾਰ ਬਣਾਇਆ ਗਿਆ ਹੈ। ਇਹ ਉਤਪਾਦ ਪੌਸ਼ਣ ਦੀ ਘਾਟ ਨੂੰ ਪੂਰਾ ਕਰਨ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਅਦਿਤੀ ਗੁਪਤਾ ਨੇ ਫੋਰਟੀਫਾਈਡ ਉਤਪਾਦਾਂ 'ਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ। ਉਨ੍ਹਾਂ ਇਸਦੇ ਮਹੱਤਵ ਅਤੇ ਲੋਕ ਸਿਹਤ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਉਤੇ ਜ਼ੋਰ ਦਿੱਤਾ।