ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਪ੍ਰਿੰਸੀਪਲ ਡਾਕਟਰ ਪ੍ਰੋਫੈਸਰ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਮਰਸ ਅਤੇ ਇਕਨਾਮਿਕਸ ਵਿਭਾਗ ਦੁਆਰਾ ਬੰਬੇ ਸਟਾਕ ਐਕਸਚੇਂਜ ਵੱਲੋਂ ਇਨਵੈਸਟਰ ਅਵੇਰਨੈਸ ਪ੍ਰੋਗਰਾਮ ਕਰਵਾਇਆ ਗਿਆ |ਇਸ ਮੌਕੇ ਗੌਤਮ ਮਹਾਜਨ ਰਿਸੋਰਸ ਪਰਸਨ ਬੀ.ਐਸ.ਸੀ. ਵੱਲੋਂ ਪਹੁੰਚੇ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਾਈਨੈਂਸ਼ੀਅਲ ਮਾਰਕੀਟ ,ਮਿਊਚਲ ਫੰਡ ਅਤੇ ਸੇਬੀ ਰੈਗੂਲੇਸ਼ਨ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੌਰਾਨ ਡਾਕਟਰ ਸੁਖਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ ਨਾਲ ਜੁੜਨ ਅਤੇ ਇਸ ਵਿੱਚ ਰਿਸਕ ਅਵੇਰਨੈਸ ਬਾਰੇ ਜਾਣੂੰ ਕਰਵਾਇਆ |ਕਾਮਰਸ ਵਿਭਾਗ ਦੇ ਮੁਖੀ ਡਾਕਟਰ ਪਰਮਿੰਦਰ ਕੌਰ ਧਾਲੀਵਾਲ ਅਤੇ ਇਕਨਾਮਿਕਸ ਵਿਭਾਗ ਦੇ ਮੁਖੀ ਡਾਕਟਰ ਮੁਨੀਤਾ ਜੋਸ਼ੀ ਨੇ ਵੀ ਬੀਐਸਈ ਸਬੰਧੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ |ਇਸ ਮੌਕੇ ਪ੍ਰੋਫੈਸਰ ਸਿਮਰਨਜੀਤ ਕੌਰ ਪ੍ਰੋਫੈਸਰ ਮਨਪ੍ਰੀਤ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਰਹੇ।