ਸੰਦੌੜ : ਹਲਕਾ ਮਲੇਰਕੋਟਲਾ ਦੇ ਮਸ਼ਹੂਰ ਇਤਿਹਾਸਕ ਪਿੰਡ ਕੁਠਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪ੍ਰਿੰਸੀਪਲ ਸ੍ਰੀ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਅਤੇ ਲੈਕ: ਵਿਜੈ ਕਰਨ ਸਿੰਘ ਤੇ ਹਿੰਦੀ ਅਧਿਆਪਕ ਨਿਰਮਲ ਸਿੰਘ ਦੀ ਦੇਖ-ਰੇਖ ਹੇਠ ਮੁਸਲਿਮ ਭਾਈਚਾਰੇ ਨੂੰ ਰੋਜ਼ਾ ਇਫ਼ਤਾਰ ਪਾਰਟੀ ਕੀਤੀ ਗਈ। ਇਸ ਪਾਰਟੀ ਵਿੱਚ ਮਸ਼ਜਿਦ ਦੇ ਮੌਲਵੀ ਚੌਧਰੀ ਤਸ਼ੱਬਰ ਵੱਲੋਂ ਰੋਜ਼ਾ ਖੋਲ੍ਹਣ ਦੀ ਨਮਾਜ਼ ਅਦਾ ਕਰਵਾਈ ਗਈ ਅਤੇ ਉਹਨਾਂ ਕਿਹਾ ਕਿ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਹਰ-ਇੱਕ ਵਿਅਕਤੀ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਸ ਵਿੱਚ ਮਿਲ ਜੁਲਕੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀ ਰਜਿੰਦਰ ਕੁਮਾਰ ਨੇ ਇਫ਼ਤਾਰ ਪਾਰਟੀ ਵਿੱਚ ਸ਼ਿਰਕਤ ਕਰਨ ਆਏ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕ: ਗੁਲਾਮ, ਲੈਕ: ਅਖ਼ਤਰ ਅਲੀ, ਮੈਡਮ ਹਰਦੀਪ ਕੌਰ, ਮੈਡਮ ਗੁਰਮੀਤ ਕੌਰ, ਕੈਂਪ ਮੈਨੇਜ਼ਰ ਸੁਖਦੇਵ ਸਿੰਘ, ਸਿਮਰਨਜੀਤ ਸਿੰਘ, ਜਗਦੀਪ ਸਿੰਘ, ਸਤਿੰਦਰ ਸਿੰਘ ਰੰਧਾਵਾ, ਐਸ ਐਮ ਸੀ ਮੈਂਬਰ ਸਿੰਦਰਪਾਲ ਸਿੰਘ ਚਹਿਲ, ਗੋਪਾਲ ਸਿੰਘ, ਗੀਤਾ ਰਾਣੀ, ਪਰਮਜੀਤ ਕੌਰ, ਮਨਪ੍ਰੀਤ ਕੌਰ, ਜੱਸੀ ਕੌਰ, ਮੁਹੰਮਦ ਪਰਵੇਜ਼ ਮੱਖਣ ਖਾਂ ਆਦਿ ਤੋਂ ਇਲਾਵਾ ਹੋਰ ਸੰਗਤਾਂ ਤੇ ਐਨ ਐੱਸ ਐੱਸ ਦੇ ਵਲੰਟੀਅਰ ਵੀ ਹਾਜ਼ਰ ਸਨ।