ਖਾਲੜਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਲੜਾ ਵਿਖੇ ਸਲਾਨਾ ਨਤੀਜਾ ਐਲਾਨਿਆ ਗਿਆ । ਇਸ ਮੌਕੇ ਮਾਪੇ ਅਧਿਆਪਕ ਮਿਲਨੀ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਹਾਜ਼ਰ ਹੋਏ ਸਨ । ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਛੇਵੀ ਕਲਾਸ ਏ ਵਿੱਚੋ ਅਭੀਜੋਤ ਸਿੰਘ ਨੇ ਪਹਿਲਾਂ ਸਥਾਨ ਛੇਵੀ ਬੀ ਵਿੱਚ ਸਹਿਲਪਾਲ ਸਿੰਘ ਪਹਿਲਾ ਸਥਾਨ ਹਾਸਲ ਕੀਤਾ। ਸਤਵੀ ਏ ਕਲਾਸ ਵਿੱਚੋਂ ਦਮਨਪ੍ਰੀਤ ਸਿੰਘ ਭਾਟੀਆ ਪੁੱਤਰ ਹਰਵਿੰਦਰ ਸਿੰਘ ਭਾਟੀਆ ਨੇ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਸਤਵੀ ਬੀ ਵਿੱਚੋਂ ਗੋਰਵਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਨੋਵੀ ਸ਼੍ਰੇਣੀ ਏ ਵਿੱਚੋਂ ਪਹਿਲੇ ਸਥਾਨ ਤੇ ਸਾਹਿਲ ਪ੍ਰੀਤ ਸਿੰਘ ਅਤੇ ਨੋਵੀ ਬੀ ਕਲਾਸ ਵਿੱਚੋਂ ਜੈਦੀਪ ਸਿੰਘ ਪਹਿਲੇ ਨੰਬਰ ਤੇ ਆਏ । ਗਿਆਰਵੀਂ ਕਲਾਸ ਏ ਵਿੱਚੋਂ ਪਹਿਲੇ ਸਥਾਨ ਤੇ ਸੁਖਰਾਜ ਸਿੰਘ, ਅਤੇ ਗਿਆਰਵੀ ਕਲਾਸ ਬੀ ਵਿੱਚੌ ਗੁਰਦੇਵ ਸਿੰਘ ਪਹਿਲੇ ਨੰਬਰ ਤੇ ਆਏ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਪਹਿਲੇ ਦੂਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਲੜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਉਹਨਾਂ ਕਿਹਾ ਕਿ ਇਹ ਨਤੀਜਾ ਸਮੂਹ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਅਤੇ ਵਿਦਿਆਰਥੀਆਂ ਵੱਲੋਂ ਤਨਦੇਹੀ ਨਾਲ ਕੀਤੀ ਪੜ੍ਹਾਈ ਕਾਰਨ ਮੁੱਖ ਰੂਪ ਵਿੱਚ ਸੰਭਿਵ ਹੋ ਸਕਿਆ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਨਪ੍ਰੀਤ ਸਿੰਘ ਭਾਟੀਆ ਦੇ ਮਾਤਾ ਕੁਲਜੀਤ ਕੌਰ ਭਾਟੀਆ ਨੇ ਦੱਸਿਆ ਕਿ ਸਾਡਾ ਲੜਕਾ ਛੇਵੀ ਕਲਾਸ ਵਿੱਚੋਂ ਵੀ ਪਹਿਲੇ ਸਥਾਨ ਤੇ ਆਇਆ ਸੀ ਅਤੇ ਹੁਣ ਫਿਰ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਨਾਲ ਸਾਡਾ ਲੜਕਾ ਦਮਨਪ੍ਰੀਤ ਸਿੰਘ ਭਾਟੀਆ ਅੱਜ ਫਿਰ ਸਤਵੀ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ । ਇਸ ਲਈ ਅਸੀ ਸਕੂਲ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦੇ ਹਾ । ਇਸ ਮੌਕੇ ਸੰਦੀਪ ਧਵਨ , ਪ੍ਰਦੀਪ ਧਵਨ, ਸ਼੍ਰੀ ਰਮਨਦੀਪ, ਸੁਖਪਾਲ ਸਿੰਘ, ਅਰਸ਼ਦੀਪ ਸਿੰਘ, ਰਣਬੀਰ ਸਿੰਘ , ਮਹਾਬੀਰ ਸਿੰਘ, ਗੁਰਸੇਵਕ ਸਿੰਘ, ਬਲਜੀਤ ਕੌਰ, ਕੁਲਦੀਪ ਸਿੰਘ, ਰਕੇਸ਼ ਕੁਮਾਰ, ਆਕਾਸ਼ਦੀਪ ਸਰ, ਜਗਜੀਤ ਸਿੰਘ, ਜਗਜੀਤ ਕੌਰ, ਪਰਵੀਨ ਕੁਮਾਰ ਸਰੋਜ ਰਾਣੀ, ਰਜੇਸ਼ ਕੁਮਾਰ, ਰਾਜਵੀਰ ਸਿੰਘ, ਵਿਕਰਮਜੀਤ ਸਿੰਘ, ਬਲਜੀਤ ਸਿੰਘ, ਕਵਲਜੀਤ ਕੌਰ ਆਦਿ ਹਾਜ਼ਰ ਸਨ ।