ਸੰਦੌੜ : ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖ਼ੇ ਅੱਜ ਈਦ ਦੇ ਦਿਹਾੜੇ ਮੌਕੇ ਇਲਾਕੇ ਭਰ ਦੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ ਅਦਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਈਦਗਾਹ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਗਈ ਇਸ ਸਮਾਗਮ ਉਪਰੰਤ ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਜਿਲ੍ਹਾ ਪ੍ਰਧਾਨ ਯਾਕੂਬ ਖਾਂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕੇ ਪੰਜਾਬ ਦੇ ਵਿੱਚ ਕਿਸੇ ਵੀ ਧਰਮ ਦਾ ਤਿਉਹਾਰ ਹੋਵੇ ਸਾਰੇ ਰਲ ਮਿਲ ਕੇ ਹੀ ਮਨਾਉਂਦੇ ਹਨ ਅਤੇ ਪੰਜਾਬ ਆਪਸੀ ਭਾਈਚਾਰਕ ਸਾਂਝ ਦੇ ਸੰਬੰਧ ਵਿੱਚ ਹੋਰਨਾਂ ਸੂਬਿਆਂ ਲਈ ਮਿਸਾਲ ਹੈ ਜਿੱਥੇ ਸਾਰੇ ਇੱਕ ਗੁਲਦਸਤੇ ਦੇ ਵਾਂਗ ਰਹਿੰਦੇ ਹਨ ਅਤੇ ਲੋਕਾਂ ਦਾ ਆਪਸੀ ਬਹੁਤ ਪਿਆਰ ਤੇਂ ਮਿਲਵਰਤਣ ਬਹੁਤ ਹੈ, ਉਹਨਾਂ ਕਿਹਾ ਕੇ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੀ ਭਲਾਈ ਦੇ ਲਈ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਤਰੱਕੀ ਤੇਂ ਖੁਸ਼ਹਾਲੀ ਲਈ ਹੋਰ ਵਧ ਚੜ ਕੇ ਕੰਮ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਚਰਨਜੀਤ ਸਿੰਘ ਧਾਲੀਵਾਲ, ਆਪ ਆਗੂ ਯਾਕੂਬ ਖਾਨ, ਸੀਨੀਅਰ ਆਪ ਆਗੂ ਸਾਧੂ ਖਾਂ, ਆਪ ਆਗੂ ਅੰਮ੍ਰਿਤ ਸਿੰਘ ਧਾਲੀਵਾਲ, ਆਪ ਆਗੂ ਹਰਿੰਦਰ ਸਿੰਘ ਹੈਰੀ ਖਹਿਰਾ, ਅਰਸ਼ਦ ਮੁਹੰਮਦ, ਪੰਚ ਧਲਵਿੰਦਰ ਸਿੰਘ, ਪੰਚ ਗੁਰਜੀਤ ਸਿੰਘ ਕਾਕਾ, ਗੁਲਜ਼ਾਰ ਖਾਂ, ਜੁਲਫਕਾਰ, ਰਜਾਕ ਮੁਹੰਮਦ ਬਬਲਾ, ਵਿੱਕੀ ਖਾਨ ਸਮੇਤ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ